Webdunia: Portal - Search - Mail - Greetings   More >>
Support | Font Download | Feedback
Take a tour | Family Filter: On
Search  
Welcome, Guest  [ Register | Sign In ]

ਪੋਲੀਓਗ੍ਰਸਤ ਬੱਚੇ ਦੀ ਚਾਹਤ,ਨਾਮ ਰੋਸ਼ਨ ਕਰਨਾ

ਪੋਲੀਓਗ੍ਰਸਤ ਬੱਚੇ ਨੂੰ ਜਿਮਨਾਸਟਿਕ

ਹਰਕ੍ਰਿਸ਼ਨ ਸ਼ਰਮਾਂ

ਆਪਣੇ ਪਰਿਵਾਰ ਉੱਪਰ ਬੋਝ ਨਾ ਬਣ ਕੇ ਉੜੀਸਾ ਦੇ ਬੁਧੀਆ ਵਾਂਗ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ ਹੈ ਕੇਵਲ 6 ਸਾਲਾ ਬੱਚਾ ਗੁਰਜੀਤ ਸਿੰਘ. ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੂਰੀ ਦੁਨੀਆਂ ਅੰਦਰ ਬੁਧੀਆ ਜਿਹੇ ਹੋਣਹਾਰਾਂ ਦੀ ਕਮੀ ਨਹੀਂ ਹੈ.

ਆਰਥਿਕ ਪੱਖੋਂ ਮਜ਼ਬੂਤ ਅਤੇ ਸਿਹਤਮੰਦ ਇਨਸਾਨ ਦੀਆਂ ਕੋਸ਼ਿਸਾਂ ਉਸ ਨੂੰ ਕਾਮਯਾਬ ਕਰਦੀਆਂ ਹਨ ਪਰੰਤੂ ਜੇਕਰ ਕਿਸੇ ਇਨਸਾਨ ਦਾ ਸਰੀਰ ਹੀ ਉਸ ਦਾ ਸਾਥ ਨਾ ਦੇਵੇ ਭਾਵ ਉਹ ਸਿਹਤਮੰਦ ਨਾ ਹੋਵੇ ਪਰੰਤੂ ਉਹ ਕਿਸੇ ਅਨੋਖੇ ਕੰਮ ਵਿੱਚ ਆਪਣਾ ਨਾਂਅ ਬਨਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾਓ ਕਿ ਉਸ ਲਈ ਇਨ੍ਹਾਂ ਖੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਕਿੰਨਾ ਮੁਸ਼ਕਿਲ ਹੋਵੇਗਾ ਅਤੇ ਅਜਿਹੇ ਸਖਸ਼ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ ਜਿਨ੍ਹਾਂ ਦੇ ਮਜ਼ਬੂਤ ਇਰਾਦੇ ਅਤੇ ਬੁਲੰਦ ਹੌਂਸਲੇ ਹੋਣ.

ਅੱਜ ਅਸੀਂ ਪਾਠਕਾਂ ਨੂੰ ਅਜਿਹੇ ਹੀ ਕਾਮਯਾਬ ਇਨਸਾਨ ਨਾਲ ਰੂ-ਬ-ਰੂ ਕਰਵਾ ਰਹੇ ਹਾਂ,ਜਿਸ ਨੇ ਮਿੱਟੀ ਦੀਆਂ ਢੇਰੀਆਂ 'ਤੇ ਛਾਲਾਂ ਮਾਰਦੇ-ਮਾਰਦੇ ਨੇ ਇੱਕ ਦਿਨ ਆਪਣੇ ਆਪ ਨੂੰ ਪੰਜਾਬ ਦਾ ਬੈਸਟ ਜਿਮਨਾਸਟਿਕ ਬਣਾ ਲਿਆ,ਦਰੱਖਤਾਂ ਦੀਆਂ ਟਾਹਣੀਆਂ 'ਤੇ ਲਮਕ-ਲਮਕ ਕੇ ਐਕਸਰਸਾਈਜ਼ਾਂ ਕਰਨ ਵਾਲਾ ਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਬਚਪਨ ਵਿੱਚ ਪਾਲੇ ਹੋਏ ਜਿਮਨਾਸਟਿਕ ਸ਼ੌਂਕਾਂ ਨੂੰ ਅੱਜ ਵੀ ਬਰਕਰਾਰ ਰੱਖੀ ਬੈਠਾ ਹੈ.

ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ੇਰ ਸਿੰਘ ਦੀ ਕਹਾਣੀ ਵੀ ਕਾਮਯਾਬ ਸੂਰਮਿਆਂ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ ਕਿਉਂਕਿ ਜਿਸ ਸਟੇਜ 'ਤੇ ਹੁਣ ਉਹ ਖੜ੍ਹਾ ਹੈ,ਉਸ ਨੇ ਇਹ ਮੁਕਾਮ ਡਿੱਗ-ਡਿੱਗ ਕੇ ਹਾਸਿਲ ਕੀਤਾ ਹੈ. ਸ਼ੇਰ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਜਦ ਉਹ ਤਕਰੀਬਨ 12 ਸਾਲਾਂ ਦਾ ਸੀ ਤਾਂ ਉਹ ਰੋਜ਼ ਆਪਣੇ ਗੁਆਂਢੀ ਲੜਕੇ ਨੂੰ ਜਿਮਨਾਸਟਿਕ ਕਰਦਿਆਂ ਦੇਖਦਾ ਸੀ.

ਉਸ ਨੂੰ ਪੁੱਠਾ ਸਿੱਧਾ ਹੁੰਦਾ ਦੇਖ ਕੇ ਸ਼ੇਰ ਸਿੰਘ ਵੀ ਉਸ ਵਾਂਗ ਕਰਨ ਦੀ ਕੋਸ਼ਿਸ ਕਰਦਾ ਰਹਿੰਦਾ.ਬੱਸ ਫਰਕ ਏਨਾ ਸੀ ਕਿ ਉਹ ਲੜਕਾ ਕੋਚ ਦੇ ਦੱਸੇ ਨਿਯਮਾਂ 'ਤੇ ਚੱਲਦਾ ਸੀ ਤੇ ਸ਼ੇਰ ਸਿੰਘ ਛੱਤਾਂ ਤੇ ਚੜ੍ਹ ਕੇ ਮਿੱਟੀ ਦੀਆਂ ਢੇਰੀਆਂ 'ਤੇ ਛਾਲਾਂ ਮਾਰਕੇ ਅਤੇ ਲੋਟਣੀਆਂ ਲਗਾ ਕੇ ਆਪਣਾ ਸ਼ੌਂਕ ਪੂਰਾ ਕਰ ਲੈਂਦਾ ਸੀ.

ਲਗਾਤਾਰ ਕੁੱਝ ਮਹੀਨੇ ਸ਼ੇਰ ਸਿੰਘ ਨੂੰ ਇਸੇ ਤਰ੍ਹਾਂ ਕਰਦਿਆਂ ਦੇਖ ਕੇ ਉਸ ਲੜਕੇ ਨੇ ਉਸ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਸ ਨੂੰ ਵੀ ਆਪਣੇ ਕੋਚ ਕੋਲ ਲੈ ਗਿਆ.ਕੋਚ ਨੇ ਸ਼ੇਰ ਸਿੰਘ ਨੂੰ ਗੇਮ ਦੇਖਣ ਲਈ ਕਿਹਾ.ਸ਼ੇਰ ਸਿੰਘ ਰੋਜ਼ਾਨਾ ਆ ਕੇ ਇੱਕ ਪਾਸੇ ਕੰਧ ਨਾਲ ਬੈਠ ਜਾਂਦਾ 'ਤੇ ਕੋਚ ਦੀ ਟੀਮ ਨੂੰ ਜਿਮਨਾਸਟਿਕ ਕਰਦਿਆਂ ਦੇਖਦਾ.

ਹੁਣ ਸ਼ੇਰ ਸਿੰਘ ਦੀ ਰੁੱਚੀ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਸੀ.ਉਸ ਦਾ ਸਰੀਰ ਆਪਣੇ ਆਪ ਹੀ ਵਿੰਗ ਵਲੇਵੇਂ ਖਾਂਦਾ ਰਹਿੰਦਾ ਅਤੇ ਸ਼ੇਰ ਸਿੰਘ ਦੀ ਰੁੱਚੀ ਨੂੰ ਹੋਰ ਤੇਜ਼ ਕਰਦਾ ਰਹਿੰਦਾ,ਬੇਸ਼ਕ ਸ਼ੇਰ ਸਿੰਘ ਸਟੇਡੀਅਮ ਵਿੱਚ ਬੈਠ ਕੇ ਉਨ੍ਹਾਂ ਨੂੰ ਗੇਮ ਕਰਦਿਆਂ ਦੇਖ ਕੇ ਚਲਾ ਜਾਂਦਾ ਪਰ ਘਰ ਜਾ ਕੇ ਰੋਜ਼ਾਨਾ ਲੋਟਣੀਆਂ ਲਗਾਉਣਾ ਨਹੀਂ ਸੀ ਭੁੱਲਦਾ.ਫਰਕ ਸਿਰਫ਼ ਏਨਾ ਪੈ ਚੁੱਕਾ ਸੀ ਕਿ ਹੁਣ ਸ਼ੇਰ ਸਿੰਘ ਵੀ ਇਹ ਉੱਛਲ ਕੁਦ ਨਿਯਮਾਂ ਅਨੁਸਾਰ ਕਰਦਾ ਸੀ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਕਾਫ਼ੀ ਕੁੱਝ ਸਿੱਖ ਲਿਆ ਸੀ ਅਤੇ ਉਸ ਦੀ ਇਸੇ ਸਮਝ ਸਦਕਾ ਇੱਕ ਦਿਨ ਕੋਚ ਨੇ ਉਸ ਨੂੰ ਆਪਣੀ ਟੀਮ ਵਿੱਚ ਲੈ ਲਿਆ.ਕੋਚ ਦੇ ਹੋਣ ਕਾਰਨ ਸ਼ੇਰ ਸਿੰਘ ਦੀ ਮਿਹਨਤ ਵਿੱਚ ਹੋਰ ਨਿਖਾਰ ਆਇਆ.

ਉਸ ਨੇ 12 ਸਾਲ ਦੇ ਕਰੀਬ ਬਠਿੰਡਾ ਸਪੋਰਟਸ ਸਟੇਡੀਅਮ ਵਿੱਚ ਹੀ ਕੋਚਿੰਗ ਲਈ ਅਤੇ ਆਪਣੀ ਜਿਮਨਾਸਟਿਕ ਦੀ ਸ਼ੁਰੂਆਤ ਕੀਤੀ.ਉਹ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਖੇਡਣ ਗਿਆ ਅਤੇ ਹੁਣ ਤੱਕ ਉਹ 30 ਦੇ ਕਰੀਬ ਮੈਡਲ ਨੈਸ਼ਨਲ ਪੰਜਾਬ,ਇੰਡੀਅਨ ਪੁਲਿਸ ਪੱਧਰ ਤੱਕ ਪ੍ਰਾਪਤ ਕਰ ਚੁੱਕਾ ਹੈ.

ਉਸ ਨੇ ਆਪਣੀ ਟ੍ਰੇਨਿੰਗ ਸ ਪੋਰਟਸ ਸੈਂਟਰ ਜਲੰਧਰ ਪੀ.ਏ.ਪੀ ਵਿੱਚ ਸ਼ੁਰੂ ਕਰ ਦਿੱਤੀ.ਫ਼ਿਰ ਜਲੰਧਰ ਤੋਂ ਵਾਪਸ ਪਰਤਿਆ ਤਾਂ ਉਸ ਤੋਂ ਬਾਅਦ ਉਸ ਨੇ ਪੁਲਿਸ ਪਬਲਿਕ ਸਕੂਲ ਵਿੱਚ ਬੱਚਿਆਂ ਨੂੰ ਜਿਮਨਾਸਟਿਕ ਕਰਵਾਉਣੀ ਸ਼ੁਰੂ ਕਰ ਦਿੱਤੀ.ਜਦ ਉਹ ਸ ਕੂਲ ਵਿੱਚ ਜਿਮਨਾਸਟਿਕ ਦੀ ਟ੍ਰੇਨਿੰਗ ਦੇਣ ਲੱਗਾ ਹੀ ਸੀ ਤਾਂ ਸਕੂਲ ਵਿੱਚ ਜਿਮਨਾਸ ਟਿਕ ਦੀਆਂ ਕਸਰਤਾਂ ਕਰਨ ਲਈ ਕੋਈ ਸਮਾਨ ਨਹੀਂ ਸੀ ਪਰ ਉਸ ਦੀ ਮਿਹਨਤ ਰੰਗ ਲਿਆਈ ਅਤੇ ਅੱਜ ਸਕੂਲ ਵਿੱਚ ਹਰ ਤਰ੍ਹਾਂ ਦਾ ਸਮਾਨ ਹੈ ਅਤੇ ਉਹ 60 ਦੇ ਕਰੀਬ ਬੱਚਿਆਂ ਨੂੰ ਜਿਮਨਾਸਟਿਕ ਦੀ ਟ੍ਰੇਨਿੰਗ ਦੇ ਰਿਹਾ ਹੈ,ਜਿਨ੍ਹਾਂ ਵਿੱਚੋਂ ਕਈ ਨੈਸ਼ਨਲ ਪੱਧਰ ਤੱਕ ਖੇਡ ਚੁੱਕੇ ਹਨ.ਉਸ ਨੂੰ ਵਿਸ਼ਵਾਸ ਹੈ ਕਿ ਉਹ ਕਦੇ ਨਾ ਕਦੇ ਇਨ੍ਹਾਂ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ 'ਤੇ ਖੇਡਦੇ ਦੇਖੇਗਾ.

ਸ਼ੇਰ ਸਿੰਘ ਦੀ ਜੀਵਨ ਗਾਥਾ ਇੱਥੇ ਹੀ ਸਮਾਪਤ ਨਹੀਂ ਹੁੰਦੀ,ਦੂਜੇ ਵਿਅਕਤੀਆਂ ਵਾਂਗ ਉਸ ਦੇ ਹੋਰ ਵੀ ਕਈ ਸੁਪਨੇ ਸਨ,ਜਿਨ੍ਹਾਂ ਵਿੱਚੋਂ ਇੱਕ ਸੁਪਨਾ ਉਸ ਦਾ ਆਪਣੇ ਬੱਚਿਆਂ ਨੂੰ ਜਿਮਨਾਸਟਿਕ ਦੇ ਚੰਗੇ ਪਲੇਅਰ ਬਨਾਉਣ ਦਾ ਸੀ.ਵਿਆਹ ਪਿੱਛੋਂ ਉਸ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਪੈਦਾ ਹੋਇਆ.

ਉਸ ਨੇ ਆਪਣੀਆਂ ਤਿੰਨੇ ਲੜਕੀਆਂ ਨੂੰ ਵੀ ਜਿਮਨਾਸਟਿਕ ਖਿਡਾਰੀ ਬਣਾ ਦਿੱਤਾ,ਜਿਨ੍ਹਾਂ ਵਿੱਚੋਂ ਇੱਕ ਸਟੇਟ ਪੱਧਰ 'ਤੇ ਮੈਡਲ ਜਿੱਤ ਕੇ ਨਾਮਨ ਖੱਟ ਚੁੱਕੀ ਹੈ ਅਤੇ ਦੋ ਲੜਕੀਆਂ ਖੇਡ ਵਿੱਚ ਹਿੱਸਾ ਲੈ ਚੁੱਕੀਆਂ ਹਨ. ਉਸ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਉਹ ਆਪਣੇ ਲੜਕੇ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਵੇ,ਪਰ ਕਿਸਮਤ ਅਤੇ ਪੋਲੀਓ ਦਾ ਮਾਰਿਆ ਗੁਰਜੀਤ ਸਿੰਘ ਜੋ ਕਿ ਛੇ ਸਾਲਾਂ ਦਾ ਬੱਚਾ ਹੈ,ਜਿਮਨਾਸਟਿਕ ਵਿੱਚ ਮੱਲਾਂ ਮਾਰਨ ਲਈ ਯਤਨਸ਼ੀਲ ਹੈ ਅਤੇ ਸਵੇਰੇ-ਸ਼ਾਮ ਦੋ-ਦੋ ਘੰਟੇ ਦੂਸਰੇ ਜਿਮਨਾਸਟਿਕ ਖਿਡਾਰੀਆਂ ਨਾਲ ਆਪਣੇ ਕਰਤੱਬ ਦਿਖਾਉਣ ਦੀ ਕੋਸ਼ਿਸ ਕਰਦਾ ਹੈ ਅਤੇ ਕਾਫ਼ੀ ਹੱਦ ਤੱਕ ਸਫ਼ਲ ਵੀ ਹੁੰਦਾ ਹੈ.

ਸ਼ੇਰ ਸਿੰਘ ਦਾ ਕਹਿਣਾ ਸੀ ਕਿ ਇਹ ਆਪਣੀ ਰਫਾ ਹਾਜਤ ਜਾਂ ਖਾਣ ਪੀਣ ਦੇ ਯੋਗ ਹੋ ਜਾਵੇ ਤਾਂ ਇਹੀ ਬਹੁਤ ਹੋਵੇਗਾ ਪਰ ਅੱਜ ਸਥਿੱਤੀ ਇਹ ਹੈ ਕਿ ਬੱਚਾ ਆਪ ਹੀ ਮੈਦਾਨ ਵਿੱਚ ਜਾ ਕੇ ਪ੍ਰੈਕਟਿਸ ਕਰਦਾ ਹੈ ਅਤੇ ਦੂਸਰੇ ਬੱਚਿਆਂ ਵਾਂਗ ਖੇਡਦਾ ਕੁੱਦਦਾ ਹੈ ਅਤੇ ਹਰ ਕਸਰਤ ਕਰਨ ਦੀ ਕੋਸ਼ਿਸ ਕਰਦਾ ਹੈ.

ਉਸ ਦੀ ਮਾਂ ਦੀ ਮਮਤਾ ਵੀ ਕਦੇ ਉਸ ਵੱਲੋਂ ਕੀਤੇ ਜਾ ਰਹੇ ਇਸ ਸੰਘਰਸ਼ ਵਿੱਚ ਰੋੜਾ ਨਹੀਂ ਬਣੀ ਅਤੇ ਉਹ ਵੀ ਲੋਚਦੀ ਹੈ ਕਿ ਉਸ ਦਾ ਬੱਚਾ ਇੱਕ ਦਿਨ ਵਿਸ਼ਵ ਪੱਧਰ 'ਤੇ ਖੇਡੇ ਅਤੇ ਘਰ ਮੈਡਲ ਲੈ ਕੇ ਆਵੇ.ਮਾਪਿਆਂ ਦਾ ਕਹਿਣਾ ਇਹ ਵੀ ਹੈ ਕਿ ਜਦੋਂ ਵੀ ਕੋਈ ਟੀਮ ਬਾਹਰ ਖੇਡਣ ਜਾਂਦੀ ਹੈ ਤਾਂ ਵੀ ਉਨ੍ਹਾਂ ਨਾਲ ਜਾਣ ਦੀ ਜ਼ਿਦ ਕਰਦਾ ਹੈ ਪਰ ਹਾਲੇ ਉਹ ਕਿਸੇ ਵੀ ਚੈਂਪਿਅਨਸ਼ਿਪ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਇਆ ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨਾ ਗੁਰਜੀਤ ਇਸ ਖੇਡ ਵਿੱਚ ਸਫ਼ਲ ਹੋਵੇਗਾ ਅਤੇ ਪੂਰੇ ਦੇਸ਼ ਦਾ ਨਾਂਅ ਦੁਨੀਆਂ ਵਿੱਚ ਕਰੇਗਾ.
ਅਸਵੀਕਰਨ