ਭਾਰਤ ਵਿਚ ਟੈਲੀਵਿਯਨ ਦੇ ਆਏ ਦੌਰ ਤੋਂ ਬਾਅਦ ਫਿਰ ਜ਼ਮਾਨੇ ਨੇ ਕਰਵਟ ਲੈਂਦਿਆਂ ਆਪਣਾ ਰੰਗ ਦਿਖਾਉਣਾ ਸ਼ਰੂ ਕਰ ਦਿੱਤਾ ਹੈ ਅਤੇ ਮੋਬਾਇਲ ਤੇ ਚੱਲੇ ਐਫ ਐਮ ਦੇ ਜ਼ਾਦੂ ਨੇ ਲੱਖਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਕੇ ਉਨ੍ਹਾਂ ਦੇ ਦਿਨਾਂ ਨੂੰ ਖੁਸ਼ਗਬਾਰ ਕਰ ਦਿੱਤਾ, ਜਿਸ ਨਾਲ ਹੁਣ ਦਫ਼ਤਰਾਂ, ਘਰਾਂ ਅਤੇ ਸੜਕਾਂ 'ਤੇ ਚਲਦਿਆਂ ਨੌਜਵਾਨ ਤਣਾਅ ਮੁਕਤ ਮਾਹੋਲ ਵਿੱਚ ਮਸਤ ਹਾਥੀ ਦੀ ਤਰ੍ਹਾਂ ਚੱਲਦੇ ਦਿਖਾਈ ਦੇਣ ਲੱਗੇ ਹਨ.
ਓਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ' ਪੰਜਾਬੀ ਦੀ ਇਹ ਕਹਾਵਤ ਰੇਡੀਉ 'ਤੇ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਰੇਡੀਉ ਇੱਕ ਅਜਿਹਾ ਸੰਚਾਰ ਸਾਧਨ ਸੀ, ਜਿਹੜਾ ਕਿ ਬਿਨ੍ਹਾਂ ਤਾਰਾਂ ਤੋਂ ਦੂਰ ਦੁਰਾਡੇ ਪਿੰਡਾਂ 'ਚ, ਦੂਰ ਉੱਚੀਆਂ ਪਹਾੜੀਆਂ ਤੇ ਜੰਮੀਆਂ ਬਰਫਾਂ 'ਚ ਰਹਿੰਦੇ ਲੋਕਾਂ ਕੋਲ ਵੀ ਰੇਡੀਉ ਦੀ ਪਹੁੰਚ ਸੀ,
ਭਾਰਤ ਵਿਚ ਰੇਡੀਉ ਦੀ ਸ਼ੁਰੂਆਤ 20ਵੀਂ ਸਭ ਤੋਂ ਪਹਿਲਾਂ ਮੁੰਬਈ ਵਿੱਚ ' ' ਰੇਡੀਉ ਕਲੱਬ ਆਫ ਬੰਬੇ' ਦੇ ਸਥਾਪਤ ਹੋਣ ਨਾਲ ਹੋਈ, ਜਿਸ ਦਾ ਪਹਿਲਾ ਪ੍ਰਸਾਰਣ ਜੂਨ 1923 ਵਿੱਚ ਹੋਇਆ, ਇਸ ਤੋਂ ਬਾਅਦ ਕਲਕੱਤਾ ਅਤੇ ਮਦਰਾਸ ਵਿੱਚ ਵੀ ਕਲੱਬ ਸਥਾਪਿਤ ਕੀਤਾ ਗਿਆ.
ਇਸ ਤੋਂ ਬਾਅਦ ਰੇਡੀਉ ਨੇ ਲੋਕਾਂ ਵਿੱਚ ਅਜਿਹੀ ਪੈਠ ਬਣਾਈ ਕਿ ਆਮ ਲੋਕਾਂ ਵਿੱਚ ਇਹ ਇੱਕ ਸਸਤਾ ਅਤੇ ਚੰਗਾ ਸੰਚਾਰ ਸਾਧਨ ਵੱਜੋਂ ਪ੍ਰਫੁੱਲਿਤ ਹੋਣ ਲੱਗਣ ਦੇ ਨਾਲ ਦੇਸ਼ਾਂ, ਵਿਦੇਸ਼ਾਂ ਵਿੱਚ ਵੀ ਰੇਡੀਉ ਦੀਆਂ ਧੁਨਾਂ ਵੱਜਦੀਆਂ ਰਹਿੰਦੀਆਂ ਪਰ ਸਮਾਂ ਬਦਲਿਆ 20ਵੀਂ ਸਦੀ ਵਿੱਚ ਟੀਵੀ ਦੇ ਆਉਣ ਨਾਲ ਅਜਿਹਾ ਬਦਲਾਅ ਅਇਆ ਕਿ ਲੋਕਾਂ 'ਚ ਰੇਡੀਉ ਪ੍ਰਤਿ ਘੱਟੀ ਦਿਲਚਸਪੀ ਨੇ ਇੱਕ ਵਾਰ ਲੋਕਾਂ ਨੂੰ ਇਹ ਸੌਚਣ ਤੇ ਮਜ਼ਬੂਰ ਕਰ ਦਿੱਤਾ ਸੀ ਕਿ ਹੁਣ ਰੇਡੀਉ ਆਪਣੇ ਆਖਰੀ ਸਾਹਾਂ ਤੇ ਆ ਗਿਆ ਹੈ.
ਜਲਦ ਹੀ ਇਹ ਦੁਨੀਆਂ ਵਿਚੋਂ ਅਲੋਪ ਹੋ ਜਾਵੇਗਾ ਪਰ ਰੇਡੀਉ ਇੱਕ ਸਸਤਾ ਅਤੇ ਮੰਨੋਰੰਜਨ ਦਾ ਚੰਗਾ ਸਾਧਨ ਹੋਣ ਕਾਰਣ ਗਰੀਬ ਲੋਕਾਂ ਦਾ ਹਮੇਸ਼ਾ ਸਾਥੀ ਬਣਿਆ ਰਿਹਾ,ਕਿਉਂਕਿ ਰੇਡੀਓ ਇੱਕ ਅਜਿਹਾ ਸੰਚਾਰ ਸਾਧਨ ਸੀ ਕਿ ਜਦੋਂ ਵੀ ਕੋਈ ਚਾਹੇ ਇਸਨੂੰ ਸੁਣ ਸਕਦਾ ਸੀ ਭਾਵੇਂ ਉਹ ਕੰਮ ਕਰ ਰਿਹਾ ਹੋਵੇ. ਟੀਵੀ ਦੇ ਆਉਣ ਕਾਰਣ ਰੇਡੀਉ ਦੇ ਸਰੋਤਿਆਂ ਵਿਚ ਜ਼ਰੂਰ ਘਾਟ ਆਈ, ਨੌਜਵਾਨਾਂ, ਬੱਚਿਆਂ,ਬੁਢਿਆ ਤੇ ਟੀਵੀ ਦਾ ਕਰੇਜ਼ ਇੰਨਾ ਵਧਿਆ ਕਿ ਸੌਣ ਵੇਲੇ,ਉੱਠਣ ਵੇਲੇ,ਖਾਣਾ ਖਾਣ ਸਮੇਂ ਜਾਂ ਇਸ ਤਰ੍ਹਾਂ ਵੀ ਕਹਿ ਲਉ ਕਿ ਇੱਕ ਤਰ੍ਹਾਂ ਨਾਲ ਟੀਵੀ ਨੇ ਆਪਣੇ ਦਰਸ਼ਕਾਂ ਤੇ ਅਜਿਹਾ ਗਲਬਾ ਪਾਇਆ ਕਿ ਲੋਕਾਂ ਨੂੰ ਹੋਰ ਕੋਈ ਸੁੱਧ ਬੁੱਧ ਨਾ ਰਹੀ.
ਟੀਵੀ ਤੋਂ ਬਿਨ੍ਹਾਂ ਵੀ ਹੱਸਣ,ਖੇਡਣ ਦੀ ਕੋਈ ਹੋਰ ਜ਼ਿੰਦਗੀ ਹੈ ਜਿੱਥੇ ਟੀਵੀ ਦਾ ਕਰੇਜ਼ ਲੋਕਾਂ ਤੇ ਭਾਰੀ ਹੁੰਦਾ ਗਿਆ ਉੱਥੇ ਹੀ ਰੇਡੀਉ ਦੀ ਸਥਿਤੀ ਵੀ ਅਜਿਹੀ ਹੋ ਗਈ ਕਿ ਕੋਈ ਟਾਵਾਂ,ਵਿਰਲਾ ਹੀ ਇਸ ਨੂੰ ਸੁਨਣ ਦੀ ਖੇਚਲ ਕਰਦਾ, ਨੌਜਵਾਨਾਂ ਤੇ ਛਾਏ ਇਹ ਟੀਵੀ ਦੇ ਜ਼ਾਦੂ ਨੇ ਹਰ ਪਾਸੇ ਆਪਣੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ,ਜਿਸ ਨਾਲ ਜਿੱਥੇ ਟੀਵੀ ਤੋਂ ਬੱਚਿਆਂ,ਨੌਜਵਾਨਾਂ ਤੇ ਬੁੱਢਿਆ ਲਈ ਇਹ ਖੋਜ ਜਾਣਕਾਰੀ ਦਾ ਚੰਗਾ ਸਾਧਨ ਬਣਿਆ, ਉਥੇ ਹੀ ਟੀਵੀ ਸਮਾਜਕ ਬੁਰ੍ਹਾਈਆਂ ਪੈਦਾ ਹੋਣ ਨਾਲ ਸਮਾਜਕ ਜਨਜੀਵਣ ਨੂੰ ਗੰਦਲਾ ਕਰਨ ਦੇ ਵੀ ਇਸ ਦੇ ਨਤੀਜੇ ਸਾਹਮਣੇ ਆਉਣ ਲੱਗੇ,ਜਿੰਨ੍ਹਾਂ ਦੀ ਹਰ ਪਾਸੇ ਤੋਂ ਆਲੋਚਨਾ ਵੀ ਹੋਣ ਲੱਗੀ.
ਨੌਜਵਾਨ ਪੀੜੀ ਤੇ ਪਏ ਪੱਛਮੀ ਪ੍ਰਭਾਵ ਨੇ ਚਰਚਾ ਦਾ ਵਿਸ਼ਾ ਬਨਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਮਾਹਿਰਾਂ ਵੱਲੋਂ ਟੀਵੀ ਦੀ ਆਲੋਚਨਾ ਕੀਤੀ ਗਈ ਪਰ ਟੀਵੀ ਦਾ ਫੈਲਾਅ ਘੱਟਣ ਦੀ ਬਜਾਏ ਵੱਧਦਾ ਹੀ ਗਿਆ. ਟੀਵੀ ਤੇ ਚੱਲੇ ਅਨੇਕਾਂ ਚੈਨਲਾਂ ਕਾਰਣ ਕਈ ਘਰਾਂ ਵਿਚ ਚੈਨਲ ਦੇਖਣ ਦੀ ਜ਼ਿੱਦ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਲੜਾਈਆਂ ਹੁੰਦੀਆਂ ਨਿੱਤ ਦਿਨ ਦੇਖੀਆਂ ਜਾ ਸਕਦੀਆਂ ਹਨ. ਜ਼ਿਆਦਾਤਰ ਘਰਾਂ ਵਿਚ ਟੀਵੀ ਨੂੰ ਲੈ ਕੇ ਵੱਧ ਰਹੇ ਝਗੜਿਆਂ ਨੇ ਇਕ ਤਰ੍ਹਾਂ ਨਾਲ ਘਰਾਂ ਵਿਚ ਤਣਾਅ ਦਾ ਮਾਹੌਲ ਬਨਣ ਲੱਗਿਆ.
ਇਥੇ ਹੀ ਜੇ ਕਿਹਾ ਜਾਵੇ ਕਿ ਤੇਜ਼ ਰਫਤਾਰ ਦੁਨੀਆ ਵਿਚ ਕਈ ਇਨਸਾਨਾਂ ਦੇ ਲਗਾਤਾਰ ਕੰਮ ਵਿਚ ਰੁਝਿਆ ਰਹਿਣ ਕਾਰਣ ਟੀਵੀ ਦੇਖਣ ਦਾ ਉਨ੍ਹਾਂ ਕੋਲ ਕੋਈ ਸਮਾਂ ਹੀ ਨਹੀਂ ਹੁੰਦਾ ਤਾਂ ਇਹ ਵੀ ਅਤਿਕਥਨੀ ਨਹੀਂ ਹੋਵੇਗਾ. ਸਾਰਾ ਦਿਨ ਇਨਸਾਨ ਕੰਮ ਕਰਨ ਤੋਂ ਬਾਅਦ ਥਕਾਵਟ ਵਿਚ ਤਣਾਅ ਮੁਕਤ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ ਪਰ ਇਹ ਸੰਗੀਤ ਆਦਿ ਸੁਣ ਕੇ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਮੰਨਰੰਜਨ ਕਰਕੇ ਹੀ ਕੀਤਾ ਜਾ ਸਕਦਾ ਹੈ.
ਅਜਿਹੇ ਸਮੇਂ ਉਹ ਸੌਚਦਾ ਹੈ ਕਿ ਉਹ ਕਿਸੇ ਸੰਚਾਰ ਸਾਧਨ ਨਾਲ ਅਜਿਹਾ ਇਕਸੁਰ ਹੋਵੇ ਕਿ ਉਸ ਦੀ ਥਕਾਵਟ ਮਿੰਟਾਂ ਸਕਿੰਟਾਂ ਵਿਚ ਹੀ ਉੱਤਰ ਜਾਵੇ ਤਾਂ ਅਜਿਹੇ ਦੌਰ ਵਿਚ ਹੀ ਉਨ੍ਹਾਂ ਨੂੰ ਤਣਾਅ ਭਰੇ ਮਾਹੌਲ ਵਿਚੋਂ ਉਭਾਰਨ ਲਈ ਇੱਕ ਨਵੀਂ ਆਸ ਦੀ ਕਿਰਨ ਦਿਖਾਈ ਦਿੱਤੀ ਕਿ ਮੋਬਾਇਲ ਵਿਚ ਐਫ ਐਮ ਆਇਆ ਤਾਂ ਕਈਆਂ ਦੀ ਜ਼ਿੰਦਗੀ ਵਿਚ ਜਿਵੇਂ ਬਹਾਰ ਆ ਗਈ ਹੋਵੇ. ਨੌਜਵਾਨ ਪੀੜੀ ਦਫਤਰਾਂ,ਘਰਾਂ ਜਾਂ ਘਰੋਂ ਬਾਹਰ ਜਾਂਦਿਆ ਤੁਸੀਂ ਕਈਆਂ ਦੇ ਕੰਨਾ ਨਾਲ ਇਹ ਐਫ ਐਮ ਲੱਗਿਆ ਦਿਖਾਈ ਦਿੰਦਾ ਹੈ.
ਭਾਵੇਂ ਕੁੱਝ ਵੀ ਹੋਵੇ ਇਸ ਮੋਬਾਇਲਾਂ ਤੇ ਆਏ ਐਫ ਐਮ ਨੇ ਨੌਜਵਾਨਾਂ ਤੇ ਅਜਿਹਾ ਜ਼ਾਦੂ ਕੀਤਾ ਹੈ ਕਿ ਟੀ ਵੀ ਦੇ ਆਉਣ ਨਾਲ ਲੋਪ ਹੋਇਆ ਰੇਡੀਓ ਇੱਕ ਫਿਰ ਜ਼ਮਾਨੇ ਦੇ ਕਰਵਟ ਲੈਣ ਨਾਲ ਭਵਿੱਖ ਵਿੱਚ ਹੋਰ ਵੀ ਇਸ ਦੇ ਕ੍ਰੇਜ ਵੱਧਣ ਦੀਆਂ ਉਮੀਦਾਂ ਹਨ .

ਲੋਡ ਹੋ ਰਿਹਾ ਹੈ