Web Webdunia.com apnapunjab
Webdunia Portal |  Greetings |  Classifieds |  E-mail |  Take A Tour |  Font Download |  Feedback
X
Welcome, Guest  [ Portal's List |  Create Portal |  Sign In ]
 ਲੋਡ ਹੋ ਰਿਹਾ ਹੈ

• ਕ੍ਰਿਕਟ ਨੂੰ ਜ਼ਿਆਦਾ ਅਹਿਮੀਅਤ ਕਿਉਂ?

ਕ੍ਰਿਕਟ

ਭਾਰਤ ਵਿੱਚ ਭਾਰਤਵਾਸੀਆਂ ਦੇ ਸਿਰ ਕ੍ਰਿਕਟ ਦੇ ਸਵਾਰ ਹੋਏ ਜਨੂੰਨ ਨੂੰ ਦੇਖ ਕਈ ਵਾਰ ਇੰਝ ਲੱਗਦਾ ਹੈ ਕਿ ਜਿਵੇਂ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨਹੀਂ,ਸਗੋਂ ਕ੍ਰਿਕਟ ਹੈ.ਰਾਸ਼ਟਰੀ ਖੇਡ ਹਾਕੀ ਅਤੇ ਹੋਰ ਖੇਡਾਂ ਨੂੰ ਖੂੰਝੇ ਲਗਾ ਭਾਰਤ 'ਚ ਕ੍ਰਿਕਟ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਭਾਰਤ 'ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਹ ਇਕੱਲਾ ਬੁੱਧੀਜੀਵੀਆਂ ਲਈ ਚਿੰਤਾ ਦਾ ਵਿਸ਼ਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਭਾਰਤੀ ਰਾਜਨੀਤੀ ਜਾਂ ਰਾਜਨੇਤਾਵਾਂ ਦੁਆਰਾ ਇਸ ਰਾਸ਼ਟਰੀ ਖੇਡ ਜਾਂ ਹੋਰ ਖੇਡਾਂ ਵੱਲ ਧਿਆਨ ਦੇਣ ਦੀ ਜਰੂਰਤ ਹੀ ਨਹੀਂ ਸਮਝੀ ਜਾ ਰਹੀ,ਨਾ ਹੀ ਭਵਿੱਖ ਵਿੱਚ ਲੱਗ ਰਿਹਾ ਹੈ ਕਿ ਇਨ੍ਹਾਂ ਵਿਚਾਰੀਆਂ ਖੇਡਾਂ ਵੱਲ ਸਰਕਾਰਾਂ ਵੱਲੋਂ ਕੋਈ ਧਿਆਨ ਦਿੱਤਾ ਜਾਵੇਗਾ.ਕੀ ਹੁਣ ਖਿਡਾਰੀਆਂ ਨੂੰ ਆਪਣੀਆਂ ਹਾਕੀ,ਮੁੱਕੇਬਾਜ਼ੀ,ਫੁੱਟਬਾਲ,ਬਾਲੀਬਾਲ ਅਤੇ ਕਬੱਡੀ ਵਰਗੀਆਂ ਖੇਡਾਂ ਛੱਡ ਕੇ ਕ੍ਰਿਕਟ ਖੇਡਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ.

ਅਖੀਰ ਕਿਉਂ ਭਾਰਤ 'ਚ ਰਾਸ਼ਟਰੀ ਖੇਡ ਹਾਕੀ ਨੂੰ ਤਰਜ਼ੀਹ ਨਹੀਂ ਦਿੱਤੀ ਜਾ ਰਹੀ,ਕੀ ਭਾਰਤ ਵਿੱਚ ਹਾਕੀ ਚੰਗੀ ਨਹੀਂ ਖੇਡੀ ਜਾ ਰਹੀ,ਜੇਕਰ ਹਾਲੇ ਤੱਕ ਹਾਕੀ ਦੀ ਖੇਡ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਜਦੋਂ ਵੀ ਹਾਕੀ ਸ਼ੇਰਾਂ ਨੇ ਆਪਣੇ ਹੱਥਾਂ 'ਚ ਹਾਕੀ ਸੰਭਾਲੀ ਤਾਂ ਹਮੇਸ਼ਾਂ ਇਹ ਦੂਜੇ ਦੇਸ਼ਾਂ 'ਤੇ ਭਾਰੀ ਹੀ ਪੈਂਦੇ ਰਹੇ.ਜਦੋਂ ਖੇਡਦੇ ਹਨ ਤਾਂ ਅੱਗ ਉਗਲਦੇ ਹਨ ਅਤੇ ਕਦੇ ਖਿਡਾਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ.

ਸਮੇਂ-ਸਮੇਂ ਜੇ ਦੇਖਿਆ ਜਾਵੇ ਤਾਂ ਹਾਕੀ ਖੇਡ ਨਾਲ ਹਰ ਵਾਰ ਹੀ ਮਤਰੇਈ ਮਾਂ ਵਰਗਾ ਸਲੂਕ ਹੁੰਦਾ ਰਿਹਾ ਹੈ ਕਿਉਂਕਿ ਜਦੋਂ ਕਦੇ ਇਹ ਕ੍ਰਿਕਟ 'ਚ ਭਾਰਤੀ ਟੀਮ ਜਾਂ ਕਿਸੇ ਖਿਡਾਰੀ ਵੱਲੋਂ ਕੋਈ ਵਧੀਆ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਹਮੇਸ਼ਾ ਹੀ ਭਾਰਤੀ ਰਾਜਨੇਤਾਵਾਂ,ਵਪਾਰੀਆਂ ਵੱਲੋਂ ਉਨ੍ਹਾਂ ਨੂੰ ਮਾਲਾਮਾਲ ਕਰ ਦਿੱਤਾ ਜਾਂਦਾ ਹੈ ਜਦੋਂਕਿ ਹਾਕੀ ਖਿਡਾਰੀ ਜਦੋਂ ਵੀ ਕੋਈ ਚੈਂਪਿਅਨਸ਼ਿਪ ਭਾਰਤ ਦੀ ਝੋਲੀ ਪਾਉਂਦੇ ਹਨ ਤਾਂ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੁੰਦੀ.

ਇਹ ਵਿਵਹਾਰ ਭਾਰਤ ਵਿੱਚ ਇਕੱਲਾ ਹਾਕੀ ਖੇਡ ਨਾਲ ਹੀ ਨਹੀਂ,ਜੇ ਦੇਖਿਆ ਜਾਵੇ ਤਾਂ ਸਤਰੰਜ਼,ਫੁੱਟਬਾਲ,ਬਾਲੀਬਾਲ,ਬਾਕਸਿੰਗ ਅਤੇ ਕਬੱਡੀ ਵਰਗੀਆਂ ਖੇਡਾਂ ਨੂੰ ਹਰ ਸਮੇਂ ਨਜ਼ਰਅੰਦਾਜ਼ ਹੀ ਕੀਤਾ ਗਿਆ ਹੈ ਕੀ ਇੱਕ ਅਰਬ ਲੋਕਾਂ ਤੋਂ ਜ਼ਿਆਦਾ ਦੀ ਅਬਾਦੀ ਵਿੱਚ ਦੂਜੀਆਂ ਖੇਡਾਂ ਲਈ ਚੰਗੇ ਖਿਡਾਰੀ ਨਹੀਂ ਮਿਲ ਰਹੇ?

ਕੀ ਦੂਜੀਆਂ ਖੇਡਾਂ 'ਚ ਟੀਮਾਂ ਦੂਜੇ ਦੇਸ਼ਾਂ ਨੂੰ ਗੋਡੇ ਟੇਕਣ 'ਤੇ ਮਜ਼ਬੂਰ ਨਹੀਂ ਕਰਦੀਆਂ? ਜੇਕਰ ਕਰਦੀਆਂ ਹਨ ਤਾਂ ਇਨ੍ਹਾਂ ਖੇਡਾਂ ਵੱਲ ਸਰਕਾਰਾਂ ਦਾ ਧਿਆਨ ਕਿਉਂ ਨਹੀਂ ਜਾ ਰਿਹਾ? ਇਹ ਖੇਡਾਂ ਭਾਰਤ 'ਚ ਕਿਉਂ ਪੱਛੜ ਰਹੀਆਂ ਹਨ,ਕਿਉਂ ਹਰ ਕਿਸੇ ਨੂੰ ਇਕੱਲੀ ਖੇਡ ਕ੍ਰਿਕਟ ਹੀ ਦਿਖਾਈ ਦੇ ਰਹੀ ਹੈ. ਕੀ ਭਾਰਤੀ ਰਾਜਨੇਤਾਵਾਂ,ਭਾਰਤ ਵਾਸੀਆਂ ਨੇ ਇੱਕ ਹੀ ਸੁੱਪਨਾ ਦੇਖਿਆ ਹੈ ਕਿ ਜੇਕਰ ਵਿਸ਼ਵ 'ਚ ਨਾਮ ਖੱਟਣਾ ਹੈ ਤਾਂ ਇਕੱਲਾ ਕ੍ਰਿਕਟ 'ਚ ਹੀ ਖੱਟਣਾ ਹੈ,ਨਹੀਂ ਦੂਜੀਆਂ ਖੇਡਾਂ 'ਚ ਵੀ ਭਾਰਤ ਨਾਮ ਨਾ ਖੱਟੇ.

ਟਵੰਟੀ-20 ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ 'ਚ ਭਾਰਤੀ ਟੀਮ ਦੇ ਜਿੱਤਣ ਬਾਅਦ ਜਿਸ ਤਰ੍ਹਾਂ ਭਾਰਤੀ ਕ੍ਰਿਕਟ ਖਿਡਾਰੀਆਂ 'ਤੇ ਅਨ੍ਹੇਵਾਹ ਪੈਸਾ ਲੁਟਾਇਆ ਗਿਆ,ਜਸ਼ਨ ਮਨਾਏ ਗਏ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ,ਜਦ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤਿਆ ਤਾਂ ਵਿਚਾਰੇ ਇੰਝ ਆਪਣੇ ਘਰਾਂ ਨੂੰ ਵਾਪਸ ਪਰਤੇ,ਜਿਵੇਂ ਜਿੱਤ ਕੇ ਨਹੀਂ ਹਾਰ ਕੇ ਆਏ ਹੋਣ.

ਉਨ੍ਹਾਂ ਹਾਕੀ ਖਿਡਾਰੀਆਂ 'ਤੇ ਇਨ੍ਹੀ ਮਾਯੂਸੀ ਛਾਈ ਕਿ ਉਨ੍ਹਾਂ ਨੂੰ ਮਜ਼ਬੂਰਨ ਭੁੱਖ ਹੜਤਾਲ 'ਤੇ ਬੈਠਣਾ ਪਿਆ,ਉਧਰ ਤੀਸਰੀ ਵਾਰ ਸ਼ਤਰੰਜ਼ ਵਿਸ਼ਵ ਵਿਜੇਤਾ ਵਿਸ਼ਵ ਨਾਥ ਆਨੰਦ ਨੂੰ ਵੀ ਮਜ਼ਬੂਰ ਹੋ ਕੇ ਬਿਆਨ ਦੇ ਕੇ ਪੁੱਛਣਾ ਪਿਆ ਕਿ ਭਾਰਤ 'ਚ ਮੇਰਾ ਵੀ ਉਸ ਤਰ੍ਹਾਂ ਹੀ ਸਨਮਾਨ ਕੀਤਾ ਜਾਵੇਗਾ,ਜਿਵੇਂ ਕਿ ਭਾਰਤੀ ਕ੍ਰਿਕਟ ਟੀਮ ਦੇ ਭਾਰਤ ਪਹੁੰਚਣ 'ਤੇ ਕੀਤਾ ਗਿਆ ਹੈ.

ਇੱਥੇ ਇਹ ਕਹਿਣਾ ਲਾਜ਼ਮੀ ਹੈ ਕਿ ਜੇਕਰ ਸਰਕਾਰਾਂ ਦੁਆਰਾ ਇੰਝ ਹੀ ਇਕੱਲੀ ਭਾਰਤੀ ਕ੍ਰਿਕਟ ਟੀਮ ਨੂੰ ਉਤਸ਼ਾਹਿਤ ਕਰਦੀ ਰਹੀ ਅਤੇ ਜਲਦ ਦੂਜੀਆਂ ਖੇਡਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਭਵਿੱਖ ਵਿੱਚ ਇਨ੍ਹਾਂ ਨੂੰ ਹੋਰ ਉੱਚਾ ਚੁੱਕਣ ਦੇ ਚੰਗੇ ਉਪਰਾਲੇ ਨਾ ਕੀਤੇ ਗਏ ਤਾਂ ਜਿਨ੍ਹਾਂ ਭਾਰਤ ਵਾਸੀਆਂ ਵਿੱਚ ਇਨ੍ਹਾਂ ਖੇਡਾਂ ਪ੍ਰਤਿ ਪਿਆਰ ਭਾਵਨਾ ਹੈ.

ਉਹ ਵ ਖਤਮ ਵੀ ਜਾਵੇਗਾ ਅਤੇ ਉਹ ਇਹ ਖੇਡਾਂ ਛੱਡ ਕੇ ਕ੍ਰਿਕਟ ਖੇਡਣਾ ਸ਼ੁਰੂ ਕਰ ਦੇਣਗੇ.ਇੱਥੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਖੇਡ ਕ੍ਰਿਕਟ ਵੱਲ ਉੱਕਾ ਹੀ ਧਿਆਨ ਨਾ ਦਿੱਤਾ ਜਾਵੇ ਪਰ ਇਹ ਜਰੂਰ ਕਹਿਣਾ ਚਾਹਾਂਗਾ ਕਿ ਇਸ ਖੇਡ ਕ੍ਰਿਕਟ ਦੇ ਨਾਲ ਦੂਜੀਆਂ ਖੇਡਾਂ ਵੱਲ ਕੇਂਦਰ ਸਰਕਾਰ ਵੱਲੋਂ ਧਿਆਨ ਦਿੱਤਾ ਜਾਵੇ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਵੇ ਅਤੇ ਜਦ ਉਹ ਕੋਈ ਵੀ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਪ੍ਰਾਪਤੀ ਕਰ ਵਾਪਸ ਭਾਰਤ ਪਰਤਦੇ ਹਨ ਤਾਂ ਉਨ੍ਹਾਂ ਲਈ ਵੀ ਅਜਿਹਾ ਹੀ ਮਾਹੌਲ ਸਿਰਜਿਆ ਜਾਵੇ,ਜੋ ਖੇਡ ਕ੍ਰਿਕਟ ਲਈ ਸਿਰਜਿਆ ਜਾਂਦਾ ਹੈ.ਤਾਂ ਜੋ ਹਰ ਜੇਤੂ ਖਿਡਾਰੀ ਮਾਣ ਨਾਲ ਕਹਿ ਸਕੇ,ਬਾਈ ਮੈਂ ਤਾਂ ਇਸ ਭਾਰਤ ਦੇਸ਼ ਲਈ ਹੀ ਖੇਡਾਂਗਾ.



ਸ਼੍ਰੇਣੀਆਂ : ਖੇਡ ਖਿਡਾਰੀ
ਟੈਗਸ :