Web Webdunia.com apnapunjab
Webdunia Portal |  Greetings |  Classifieds |  E-mail |  Take A Tour |  Font Download |  Feedback
X
Welcome, Guest  [ Portal's List |  Create Portal |  Sign In ]
 ਲੋਡ ਹੋ ਰਿਹਾ ਹੈ

• ਬੀਬੀ ਭੱਠਲ ਤੇ ਕੈਪਟਨ 'ਚ ਵੱਧਦਾ ਮੱਤਭੇਦ

ਭੱਠਲ ਤੇ ਕੈਪਟਨ

ਭਾਵੇਂ ਰਾਜਿੰਦਰ ਕੌਰ ਭੱਠਲ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਤੇ ਕੈਪਟਨ ਵਿੱਚ ਕੋਈ ਮੱਤਭੇਦ ਨਹੀਂ ਹੈ ਪਰ ਇਹ ਤਾਂ ਜੱਗ ਜ਼ਾਹਿਰ ਹੈ ਕਿ ਹਾਈਕਮਾਨ ਦੀਆਂ ਹਿਦਾਇਤਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਵਿੱਚ ਲਗਾਤਾਰ ਮੱਤਭੇਦ ਵੱਧਦਾ ਹੀ ਜਾ ਰਿਹਾ ਹੈ.ਬੀਬੀ ਭੱਠਲ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਕਾਂਗਰਸ ਦੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਉਹ ਘਿਉ ਖਿੱਚੜੀ ਹਨ।ਜੇ ਪਿੱਛਲੀਆਂ ਘਟਨਾਵਾਂ ਤੇ ਸਰਸਰੀ ਜਿਹੀ ਝਾਤ ਮਾਰੀਏ ਤਾਂ ਇਹ ਇਲਜ਼ਾਮ ਵਿੱਚ ਕੁੱਝ ਨਾ ਕੁੱਝ ਸੱਚਾਈ ਨਜ਼ਰ ਵੀ ਆਉਂਦੀ ਹੈ।

ਜਿਵੇਂ ਕਿ ਬਾਦਲ ਨਾਲ ਜਹਾਜ਼ 'ਤੇ ਇਕੱਠੇ ਸਵਾਰ ਹੋ ਕੇ ਦਿੱਲੀ ਮੀਟਿੰਗ ਲਈ ਜਾਣਾ ਪੰਚਾਇਤ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੌਣਾਂ ਦਾ ਅੱਗੇ ਪਾਉਣ ਵਿੱਚ ਸਰਕਾਰ ਨਾਲ ਸਹਿਮਤੀ ਪ੍ਰਗਟ ਕਰਨਾ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਆਪਣੀ ਹਾਰ ਦਿਖਾਈ ਦਿੰਦੀ ਸੀ।ਇਸ ਹਾਰ ਤੋਂ ਬਚਾਉਣ ਵਾਸਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਚੌਣ ਮੁੱਲਤਵੀ ਕਰਨ ਵਿੱਚ ਸਹਾਇਤਾ ਕਰਨਾ ਵੀ ਬਾਦਲ ਨਾਲ ਉਨ੍ਹਾਂ ਦੀ ਗੰਢਤੁੱਪ ਦਾ ਸੰਕੇਤ ਦਿੰਦਾ ਹੈ।ਬੀਬੀ ਰਾਜਿੰਦਰ ਕੌਰ ਭੱਠਲ ਖਿਲਾਫ਼ ਚੱਲ ਰਹੇ ਗਬਨ ਕੇਸ ਨੂੰ ਪੰਜਾਬ ਸਰਕਾਰ ਦਾ ਵਿਜ਼ੀਲੈਂਸ ਰਾਹੀਂ ਵਾਪਸ ਲੈਣਾ ਵੀ ਇਸੇ ਕੜੀ ਦਾ ਹਿੱਸਾ ਜਾਪਦਾ ਹੈ।ਹੋਰ ਤਾਂ ਹੋਰ ਪ੍ਰਕਾਸ਼ ਸਿੰਘ ਬਾਦਲ ਦਾ ਐਲਾਨ ਕਿ ਬੀਬੀ ਭੱਠਲ ਖਿਲਾਫ਼ ਇਸ ਕੇਸ ਦੇ ਸਬੰਧ ਵਿੱਚ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ।ਇਹ ਸ਼ੰਕਾ ਪ੍ਰ ਗਟ ਕਰਦਾ ਹੈ ਕਿ ਅੰਦਰ ਖਾਤੇ ਕੁਝ ਨਾ ਕੁਝ ਮਿਲੀ ਭੁਗਤ ਜਰੂਰ ਚੱਲ ਰਹੀ ਹੈ।

ਇੱਥੇ ਹੀ ਸਿਆਸਤਦਾਨ ਜਾਂ ਰਾਜਨੀਤੀ ਨਾਲ ਦਿਲਚਸਪੀ ਰੱਖਣ ਵਾਲੇ ਇਸ ਨੂੰ ਕੁੱਝ ਵੀ ਕਹਿਣ ਪਰ ਇਸ ਨਾਲ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦਾ ਮਨੋਬਲ ਤਾਂ ਜਰੂਰ ਡਿੱਗਿਆ ਹੈ ਅਤੇ ਇਸ ਨਾਲ ਹੀ ਪੰਜਾਬ ਦੀਆਂ ਕਾਂਗਰਸੀ ਸਫ਼ਾਂ ਵਿੱਚ ਨਿਰਾਸ਼ਾ ਉਤਪੰਨ ਹੋਣਾ ਸੁਭਾਵਿਕ ਹੈ।

ਜੇ ਤਸਵੀਰ ਦਾ ਦੂਸਰਾ ਪਾਸਾ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਜਿੱਥੇ ਵੀ ਜਾਂਦੇ ਹਨ,ਲੋਕੀਂ ਉਨ੍ਹਾਂ ਨੂੰ ਬੇਤਹਾਸ਼ਾ ਪਿਆਰ ਕਰਦੇ ਹਨ ਅਤੇ ਉੱਥੇ ਹੀ ਕਾਫ਼ੀ ਭੀੜ ਜੁੱਟ ਜਾਂਦੀ ਹੈ.ਇਹ ਵੀ ਲੋਕਾਂ ਦਾ ਵਿਚਾਰ ਹੈ ਕਿ ਅਕਾਲੀ ਦਲ ਜਾਂ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਜੇ ਕੋਈ ਟੱਕਰ ਦੇਣ ਦੀ ਸਮਰੱਥਾ ਰੱਖਦਾ ਹੈ ਤਾਂ ਉਹ ਹੈ ਕੈਪਟਨ ਅਮਰਿੰਦਰ ਸਿੰਘ।

ਕਿਸੇ ਹੱਦ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਇਹ ਇਲਜ਼ਾਮ ਤਾਂ ਲੱਗਦਾ ਹੈ ਕਿ ਉਹ ਆਮ ਲੋਕਾਂ ਵਿੱਚ ਘੱਟ ਹੀ ਵਿਚਰਦੇ ਸਨ ਤੇ ਕਾਂਗਰਸੀ ਲੀਡਰਾਂ ਨੂੰ ਵੀ ਮਿਲਣ ਤੋਂ ਗੁਰੇਜ਼ ਕਰਦੇ ਸਨ ਪਰ ਇਸ ਘਾਟ ਨੂੰ ਉਨ੍ਹਾਂ ਕਾਫ਼ ਤੱਕ ਦੂਰ ਕਰ ਲਿਆ ਹੈ।ਅੱਜ ਦੀ ਸਥਿੱਤੀ ਨੂੰ ਜੇਕਰ ਵੇਖਿਆ ਜਾਵੇ,ਜਿਵੇਂ ਕਿ ਨਵੀਆਂ-ਨਵੀਆਂ ਐਜੀਟੇਸ਼ਨਾਂ ਲੋਕਲ ਤੇ ਸਟੇਟ ਪੱਧਰ ਦੀਆਂ ਮੰਗਾਂ ਨੂੰ ਲੈ ਕੇ ਉੱਠ ਰਹੀਆਂ ਹਨ ਅਤੇ ਅਕਾਲੀ ਸਰਕਾਰ ਪ੍ਰਤੀ ਲੋਕਾਂ ਦਾ ਰੋਹ ਵੱਧ ਰਿਹਾ ਹੈ,ਬਿਜਲੀ ਦੇ ਲੰਬੇ-ਲੰਬੇ ਕੱਟ ਤੇ ਬੇਰੁਜ਼ਗਾਰੀ,ਜਿਹੜੀ ਕਿ ਪੰਜਾਬ ਨੂੰ ਨਿਗਲਣ ਲਈ ਮੂੰਹ ਫਾੜੀ ਖੜੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਹੋਰ ਮਹਿਕਮਿਆਂ ਵਿੱਚ ਬੇਤਹਾਸ਼ਾ ਰਿਸ਼ਵਤਖੋਰੀ ਨੇ ਲੋਕਾਂ ਦਾ ਇਸ ਸਰਕਾਰ ਪ੍ਰਤੀ ਮੋਹ ਭੰਗ ਕਰ ਦਿੱਤਾ ਹੈ।ਇਸ ਦੇ ਨਾਲ ਇਹ ਵੀ ਆਮ ਚਰਚਾ ਹੈ ਕਿ ਬਾਦਲ ਪਰਿਵਾਰ ਨੇ ਪਰਿਵਾਰਵਾਦ ਵਧਾਉਣ ਕੋਈ ਕਸਰ ਨਹੀਂ ਛੱਡੀ ਪ੍ਰਸ਼ਾਸਨ ਅਤੇ ਚੋਟੀ ਦੇ ਸੀਨੀਅਰ ਅਕਾਲੀ ਲੀਡਰਾਂ ਦੀਆਂ ਅਕਾਲੀ ਦਲ ਵਿੱਚ ਲੰਬੀਆਂ ਸੇਵਾਵਾਂ ਨੂੰ ਪੈਰਾਂ ਹੇਠ ਮਧੋਲ ਕੇ ਰੱਖ ਦਿੱਤਾ ਹੈ।

ਇੱਥੇ ਹੀ ਸਿਆਸਤ ਜਾਂ ਇਸ ਨਾਲ ਸਬੰਧ ਰੱਖਣ ਵਾਲਿਆਂ ਵਿੱਚ ਚਰਚਾ ਹੈ ਕਿ ਜੇਕਰ ਅੱਜ ਚੋਣਾਂ ਕਰਵਾ ਲਈਆਂ ਜਾਣ ਤਾਂ ਜਿੱਤ ਕਾਂਗਰਸ ਦੀ ਹੋਵੇਗੀ ਪਰੰਤੂ ਇੱਥੇ ਹੀ ਇਸ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ।ਇਨ੍ਹਾਂ ਦੋਹਾਂ ਸਾਬਕਾ ਮੁੱਖਮੰਤਰੀਆਂ ਵਿਚਕਾਰ ਵੱਧਦੇ ਮੱਤਭੇਦ ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।

Harkrishan sharma
Sub Editor,www.webdunia.com
098939-33321
krishansm@yahoo.co.in
Indore (MP)

ਸ਼੍ਰੇਣੀਆਂ : ਰਾਜਨੀਤਿਕ ਹਲਚਲ