Welcome, Guest   [ Register | Sign In | Take a tour | Adult Filter: On ]

ਦੋਸਤੋ ਹੁਣ ਸਾਈਕਲ ਵੀ ਚੱਲੀ ਦੂਰ

ਲਉ ਵੀ ਦੋਸਤੋ,ਹੁਣ ਆਦਤ ਪਾ ਲਉ,ਪੈਦਲ ਚੱਲਣ ਦੀ,ਬਦਲਦੇ ਜ਼ਮਾਨੇ ਨਾਲ ਬਦਲਦੇ ਰਹਿਣਾ ਚੰਗਾ ਐ,ਨਹੀਂ ਤਾਂ ਫ਼ਿਰ ਮਜ਼ਬੂਰੀ ਬਸ ਤਾਂ ਬਦਲਣਾ ਪੈਣਾ ਹੀ ਐ,ਜਿਨ੍ਹਾਂ ਨੂੰ ਮਾਣ ਐ,ਆਪਣੀ ਦੋ ਪਹੀਆ ਵਾਹਨ 'ਤੇ,ਉਹਨਾਂ ਲਈ ਇਹ ਗੱਲ ਤਾਂ ਪਸੀਨੇ ਛੁਡਾਉਣ ਵਾਲੀ ਐ,ਤੁਸੀਂ ਵੀ ਕਹੋਗੇ ਕਿ ਪਤਾ ਨਹੀਂ ਕਿਹੜੇ ਵਾਹਨ ਦੀ ਗੱਲ ਕਰਦਾ ਐ,ਯਾਰੋ ਮੈਂ ਤਾਂ ਗੱਲ ਕਰਦਾ ਆਂ,ਗਰੀਬਾਂ ਦੀ ਸਵਾਰੀ ਕਹੀ ਜਾਣ ਵਾਲੀ ਪਰ ਅਮੀਰਾਂ ਦੀ ਜ਼ਿੰਦਗੀ ਨੂੰ ਤੰਦਰੁਸਤ ਰੱਖਣ ਵਾਲੀ ਅਤੇ ਗਰੀਬਾਂ ਨੂੰ ਰਫ਼ਤਾਰ ਬਖਸ਼ਣ ਵਾਲੀ ਸਵਾਰੀ ਸਾਈਕਲ ਦੀ,

ਜਦ ਗੋਰਿਆਂ (ਅੰਗਰੇਜ਼ਾਂ) ਨੇ ਸਾਈਕਲ ਭਾਰਤ 'ਚ ਲਿਆਂਦਾ ਤਾਂ ਪੰਜਾਬੀ ਬਜ਼ੁਰਗਾਂ ਨੇ ਇਸ ਨੂੰ ਸ਼ੈਤਾਨ ਦਾ ਚਰਖਾ ਕਹਿ ਸੰਬੋਧਤ ਕੀਤਾ, ਪਰ ਸਮਾਂ ਬਦਲਿਆ ਤੇ ਸਾਈਕਲ ਇਨਸਾਨੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਅਤੇ ਸਮੇਂ ਦੀ ਰਫ਼ਤਾਰ ਨਾਲ ਇੱਕ ਸਮਾਂ ਅਜਿਹਾ ਵੀ ਆਇਆ,ਜਦੋਂ ਕਿਸੇ ਦੇ ਦਾਜ 'ਚ ਸਾਈਕਲ ਆਉਂਦਾ ਸੀ ਤਾਂ ਉਸ ਦੀ ਕਈ ਪਿੰਡਾਂ 'ਚ ਚਰਚਾ ਹੁੰਦੀ ਸੀ.ਵਕਤ ਦਾ ਗੇੜ ਸਾਈਕਲ ਦੇ ਪਹੀਆਂ ਵਾਂਗ ਆਪਣੀ ਰਫ਼ਤਾਰ ਨਾਲ ਘੁੰਮਦਾ ਰਿਹਾ ਅਤੇ ਡਾਕਟਰਾਂ ਨੇ ਵੀ ਖੋਜ ਕਰਕੇ ਦੁਨੀਆਂ ਭਰ ਨੂੰ ਦੱਸਿਆ ਕਿ ਜਿਹੜਾ ਵਿਅਕਤੀ ਸਾਈਕਲ ਚਲਾਉਂਦਾ ਹੈ,ਉਹ ਕਈ ਬੀਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਸ