Webdunia: Portal - Search - Mail - Greetings   More >>
Support | Font Download | Feedback
Search  
Welcome, Guest  [ Register | Sign In ]

ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ

ਅਜ਼ਾਦੀ ਦਿਵਸ ਭਾਵ ਜਦੋਂ ਭਾਰਤ ਦੇ ਦੇਸ਼ ਭਗਤਾਂ ਦੁਆਰਾ ਕਈ ਸਾਲਾਂ ਤੋਂ ਲਗਾਤਾਰ ਅਜ਼ਾਦੀ ਪ੍ਰਾਪਤ ਕਰਨ ਲਈ ਅਨੇਕਾਂ ਅਤਿਆਚਾਰ ਸਹਿਣ ਦੇ ਬਾਵਜੂਦ ਅਤੇ ਅਨੇਕਾਂ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਅਦ ਵਿੱਢਿਆ ਸੰਘਰਸ਼ ਆਖਿਰ 15 ਅਗਸਤ 1947 ਨੂੰ ਨੇਪਰੇ ਚੜ੍ਹ ਗਿਆ।ਜਦੋਂ ਅੰਗਰੇਜ਼ਾ ਨੂੰ ਭਾਰਤ ਵਿੱਚੋਂ ਬੋਰੀਆ ਬਿਸਤਰਾ ਗੋਲ ਕਰਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ ਅਤੇ ਸਾਲਾਂ ਤੋਂ ਗੁਲਾਮੀ ਦੀਆਂ ਜੰਜ਼ੀਰਾਂ 'ਚ ਜਕੜੀ ਭਾਰਤ ਮਾਂ ਨੂੰ ਮੁਕਤ ਕਰਵਾਇਆ।

ਅੱਜ ਭਾਰਤ ਨੂੰ ਅਜ਼ਾਦ ਹੋਏ 60 ਸਾਲ ਹੋ ਗਏ ਹਨ.ਭਾਰਤ ਦੁਆਰਾ 15 ਅਗਸਤ ਦਾ ਦਿਨ ਹਰ ਸਾਲ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਂਦਾ ਹੈ ਪਰ ਜੇਕਰ ਇੱਥੇ ਜ਼ਿਕਰ ਕੀਤਾ ਜਾਵੇ ਕਿ ਉਨ੍ਹਾਂ ਦੇਸ਼ ਭਗਤਾਂ ਦਾ ਸੁਪਨਾ ਸਿਰਫ਼ 15 ਅਗਸਤ 1947 ਨੂੰ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਭਜਾਉਣ ਤੋਂ ਬਾਅਦ ਸਾਕਾਰ ਹੋ ਗਿਆ ਤਾਂ ਇਹ ਕਹਿਣਾ ਸਰਾਸਰ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਅਸਲ 'ਚ ਸੁੱਪਨਾ ਭਾਰਤ ਨੂੰ ਅਜ਼ਾਦ ਕਰਵਾਉਣ ਤੋਂ ਬਾਅਦ ਉਸ ਨੂੰ ਵਿਕਾਸ ਦੀਆਂ ਉੱਨਤੀਆਂ ਦੇ ਸਿਖਰ ਤੇ ਲਿਜਾਣਾ ਸੀ।ਮੁਲਕ ਦੇ ਹਰੇਕ ਨਾਗਰਿਕ ਨੂੰ ਕੁੱਲੀ, ਗੁੱਲੀ ਅਤੇ ਜੁਲੀ ਵਰਗੀਆਂ ਮੁੱਢਲੀਆਂ ਲੋੜਾਂ ਪੂਰੀ ਤਰ੍ਹਾਂ ਪ੍ਰਾਪਤ ਹੋ ਸਕਣ ਦਾ ਸੁੱਪਨਾ ਉਨ੍ਹਾ ਦੇਖਿਆ ਸੀ।

ਬਾਪੂ ਗਾਂਧੀ ਜੀ ਨੇ ਲਿਖਿਆ ਹੈ ਕਿ ਉਹ ਸਿਰਫ਼ ਭਾਰਤੀ ਅਜ਼ਾਦੀ ਹੀ ਨਹੀਂ ਚਾਹੁੰਦੇ ਸਗੋਂ ਅਜਿਹੇ ਸਮਾਜ ਦੀ ਸਿਰਜਨਾ ਦੇਖਣਾ ਚਾਹੁੰਦੇ ਹਨ,ਜਿੱਥੇ ਕੋਈ ਵੀ ਵਿਅਕਤੀ ਲਾਚਾਰ ਅਤੇ ਬੇਬੱਸ ਨਾ ਹੋ ਕੇ ਪੂਰੀ ਖੁਸ਼ਹਾਲੀ ਨਾਲ ਆਪਣੇ ਦੇਸ਼ ਵਿੱਚ ਰਹਿ ਸਕੇ ਪਰ ਜੇਕਰ ਇੱਥੇ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੀ ਝਾਤ ਮਾਰੀਏ ਤਾਂ ਦੇਸ਼ ਭਗਤਾਂ ਦੁਆਰਾ ਸੰਜੋਏ ਸੁੱਪਨੇ ਸੰਪੂਰਨ ਹੋਏ ਦਿਖਾਈ ਨਹੀਂ ਦਿੰਦੇ.

ਹਾਂ, ਇਹ ਜਰੂਰ ਹੈ ਕਿ ਸਰਕਾਰਾਂ ਦੁਆਰਾ ਅਜ਼ਾਦੀ ਦਿਵਸ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ ਅਤੇ ਕਰੋੜਾਂ ਰੁਪੱਇਆ ਅਜ਼ਾਦੀ ਦਿਵਸ ਮਨਾਉਣ ਲਈ ਪਾਣੀ ਵਾਂਗ ਬਹਾਇਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਕਰੋੜਾਂ ਰੱਪਇਆ ਸਮਾਗਮਾਂ 'ਤੇ ਖਰਚ ਵਾਲੇ ਅਜ਼ਾਦ ਮੁਲਕ ਵਿੱਚ ਹਾਲੇ ਵੀ ਕਰੋੜਾਂ ਲੋਕ ਗੁਲਾਮ ਹਨ,ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਕਰਕੇ ਵੀ ਆਪਣੇ ਅਤੇ ਪਰਿਵਾਰ ਦਾ ਪੇਟ ਭਰਨ ਲਈ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ.

ਸਰਕਾਰਾਂ 15 ਅਗਸਤ ਨੂੰ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕਿ ਅਜ਼ਾਦੀ ਬਾਅਦ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ,ਹਾਂ, ਇੱਥੇ ਇਹ ਗੱਲ ਮੰਨਣਯੋਗ ਵੀ ਹੈ ਕਿ ਕਈ ਖੇਤਰਾਂ ਵਿੱਚ ਭਾਰਤ ਨੇ ਕਾਫ਼ੀ ਤਰੱਕੀ ਕੀਤੀ ਹੈ ਪਰ ਉੱਥੇ ਹੀ ਭਾਰਤ ਨੂੰ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਨਸ਼ਾਖੋਰੀ ਤੋਂ ਇਲਾਵਾ ਹੋਰ ਅਨੇਕਾਂ ਬੁਰਾਈਆਂ ਨੇ ਇਸ ਕਦਰ ਜਕੜ ਲਿਆ ਹੈ,ਜੋ ਭਾਰਤ ਦੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰ ਰਹੀਆਂ ਹਨ।

ਜੇਕਰ ਇਸੇ ਤਰ੍ਹਾਂ ਬੇਰੁਜ਼ਗਾਰੀ ਦੀ ਤਾਦਾਦ ਭਾਰਤ 'ਚ ਵੱਧਦੀ ਗਈ ਅਤੇ ਭਾਰਤ ਨੂੰ ਭਵਿੱਖ ਵਿੱਚ ਸੰਭਾਲਨ ਵਾਲੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਲਗਾਤਾਰ ਧਸਦੇ ਗਏ ਤਾਂ ਇੱਕ ਦਿਨ ਅਜਿਹਾ ਆਵੇਗਾ,ਜਦ ਭਾਰਤੀ ਨੌਜਵਾਨ ਪੂਰ੍ਹੀ ਤਰ੍ਹਾਂ ਖੋਖਲੇ ਹੋ ਚੁੱਕੇ ਹੋਣਗੇ. ਇਨ੍ਹਾਂ ਹੀ ਨਹੀਂ,ਭ੍ਰਿਸ਼ਟਾਚਾਰੀ ਵਿੱਚ ਵੱਡੇ ਵੱਡੇ ਨੇਤਾਵਾਂ ਦੇ ਕਰੋੜਾਂ ਰੁੱਪਏ ਦੇ ਘੋਟਾਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ ਅਤੇ ਫ਼ਿਰ ਦੁਆਰਾ ਉਹੀ ਲੀਡਰ ਲੋਕਾਂ ਦੀ ਅਗਵਾਈ ਕਰਦੇ ਹਨ ਅਤੇ ਭ੍ਰਿਸ਼ਟਾਚਾਰੀ ਨੂੰ ਵਧਾਉਣ 'ਚ ਦੁਆਰਾ ਹਿੱਸਾ ਲੈਂਦੇ ਹਨ,ਹਾਲੇ ਵੀ ਅਮੀਰ ਲੋਕ ਹੋਰ ਅਮੀਰ ਅਤੇ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ।

ਭਾਰਤ ਦੇ ਆਮ ਲੋਕ ਜਦ ਇਹ ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਹਨ ਤਾਂ ਉਨ੍ਹਾਂ ਦੇ ਮਨ੍ਹਾਂ ਵਿੱਚ ਆਪ ਮੁਹਾਰੇ ਹੀ ਇਹ ਪ੍ਰਸ਼ਨ ਉੱਠ ਪੈਂਦੇ ਹਨ ਕਿ ਕਦੋਂ ਬਦਲੇਗੀ ਇਹ ਨੀਤੀ, ਕਦੋਂ ਭਾਰਤ ਅਸਲ ਵਿੱਚ ਦੇਸ਼ ਭਗਤਾਂ ਦੇ ਸੁੱਪਨਿਆਂ ਉੱਤੇ ਖਰ੍ਹਾਂ ਉੱਤਰੇਗਾ? ਕਦੋਂ ਅਜਿਹਾ ਦਿਨ ਆਵੇਗਾ ਜਦ ਭਾਰਤ ਦੇ ਹਰ ਨਾਗਰਿਕ ਦੀਆਂ ਮੁੱਢਲੀਆਂ ਲੋੜਾਂ ਪੂਰ੍ਹੀਆਂ ਹੋਣਗੀਆਂ? ਕਦੋਂ ਅਸੀਂ ਅਜਿਹਾ ਅਜ਼ਾਦੀ ਦਿਵਸ ਮਨ੍ਹਾਵਾਂਗੇ ਜਦ ਭਾਰਤ ਦਾ ਹਰੇਕ ਨਾਗਰਿਕ ਖੁਸ਼ਹਾਲ ਹੋ ਜਾਵੇਗਾ ਅਤੇ ਦੁਆਰਾ ਫ਼ਿਰ ਭਾਰਤ ਨੂੰ 'ਸੋਨੇ ਦੀ ਚਿੜੀ' ਕਹਿ ਕੇ ਪੁਕਾਰਿਆ ਜਾਵੇਗਾ.

harkrishan sharma
098939-33321
krishansm@yahoo.co.in
Indore (MP)
ਅਸਵੀਕਰਨ