ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ 'ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ਅਸੀਂ ਜਾਣਦੇ ਸੀ ਕਿ ਕੀ ਚੰਬ ਚੜ ਗਿਆ ਸਾਨੂੰ,ਉਹ ਚੰਬ ਸੀ ਸਾਡਾ ਅਸਮਾਨ 'ਚ ਉੱਡਣ ਦਾ ਸੁੱਪਨਾ,ਬਚਪਨ ਦੀਆਂ ਯਾਦਾਂ ਦਾ ਚੇਤੇ ਆਉਣਾ,ਅੰਬਰੀਂ ਪੰਛੀਆਂ ਨੂੰ ਉੱਡਦੇ ਵੇਖਣਾ ਤਾਂ ਦਿਲ ਕਰਦਾ ਅਸਮਾਨ 'ਚ ਪੰਛੀਆਂ ਵਾਂਗ ਉੱਡਦੇ ਫਿਰੀਏ ਪਰ ਪੰਛੀ ਤਾਂ ਪੰਛੀ ਨੇ,
ਵਿਗਿਆਨਕ ਕਿਹੜਾ ਘੱਟ ਨੇ,ਉਨ੍ਹਾਂ ਵੀ ਪੰਛੀਆਂ ਵਾਂਗੂ ਅਸਮਾਨੀ ਉਡਾਰੀਆਂ ਲਾਉਣ ਵਾਲੀ ਕਾਢ ਕੱਢ ਹੀ ਦਿੱਤੀ,ਉੱਡਣ ਖਟੋਲੇ (ਜਹਾਜ਼) ਦੀ,ਜਿਹੜਾ ਅਸਮਾਨ 'ਚ ਉੱਡਦਾ 'ਤੇ ਕਈ ਸਵਾਰੀਆਂ ਨੂੰ ਅਸਮਾਨ ਦੀ ਸੈਰ ਕਰਵਾ ਦਿੰਦਾ,ਬਚਪਨ 'ਚ ਜਦ ਸਾਡੇ ਸ਼ਹਿਰ,ਪਿੰਡ ਉਪਰੋਂ ਦੀ ਜਦੋਂ ਕਦੀ ਲੰਘਦਾ ਇਹ ਅਸਮਾਨੀ ਉੱਡਨ ਵਾਲਾ ਉੱਡਣ ਖਟੋਲਾ ਲੰਘਦਾ ਤਾਂ ਇਨ੍ਹਾਂ ਨੂੰ ਹੱਥ ਹਿਲਾਉਂਦੇ ਨਾ ਥੱਕਦੇ,ਜੀਅ ਕਰਦਾ ਇਨ੍ਹਾਂ 'ਤੇ ਹੁਣੇ ਜਾ ਚੜੀਏ,ਉੱਡੀਏ ਤਾਂ ਉੱਡੀਏ ਪਰ ਸੋਚਦੇ ਰਹਿ ਜਾਂਦੇ ਕਿ ਇਹ ਉੱਡਣ ਖਟੋਲਾ (ਜਹਾਜ਼) ਵੀ ਪਤਾ ਨਹੀ ਕਿਹੋ ਜਿਹਾ ਹੋਵੇਗਾ,ਜੋ ਅਸਮਾਨ 'ਚ ਉਡਾਰੀਆਂ ਲਾਉਂਦਾ ਅਤੇ ਜ਼ਿੰਦਗੀ 'ਚ ਕਦੇ ਅਸੀਂ ਉਹ ਅਸਮਾਨ 'ਚ ਉਡਾਂਗੇ ਪਰ ਇਹ ਨਹੀਂ ਪਤਾ ਸਮਾਂ ਆਵੇਗਾ ਤੇ ਕਦੋਂ ਅਤੇ ਕਿਵੇਂ ਆਵੇਗਾ।
ਬਜ਼ੁਰਗਾਂ ਵੀ ਕਦੇ ਕਦਾਈ ਜੇ ਸਾਡੇ 'ਤੇ ਖੁਸ਼ ਹੁੰਦੇ ਤਾਂ ਅਸ਼ੀਰਵਾਦ ਦਿੰਦੇ,ਕਹਿ ਦਿੰਦੇ ਜਾਉ ਵੀ ਤੁਸੀਂ ਜਹਾਜ਼ਾਂ 'ਤੇ ਚੜੋ,ਪਰ ਅਸੀਂ ਹਾਸੀ 'ਚ ਉਡਾ ਦਿੰਦੇ ਕਿ ਸਾਈਕਲ 'ਤੇ ਚੜਜੀਏ ਬਹੁਤ ਐ,ਜਹਾਜ਼ ਤਾਂ ਬਹੁਤ ਦੂਰ ਦੀ ਗੱਲ ਐ,ਹਾਂ,ਦੁਨੀਆਂ 'ਚ ਅਨੇਕਾਂ ਲੋਕਾਂ ਦਾ ਇਹ ਛੋਟਾ ਜਿਹਾ ਸੁਪਨਾ ਪਰ ਸਾਡੇ ਲਈ ਇਹ ਪਹਾੜ ਜਿੱਡਾ ਸੁਪਨਾ ਕਿ ਬਾਈ ਕਦੇ ਅਸੀਂ ਵੀ ਜਹਾਜ਼ 'ਤੇ ਚੜਾਂਗੇ
ਬੜੀ ਤਮੰਨਾ ਸੀ,ਬੜੀ ਰੀਝ ਸੀ ਦਿਲ ਦੀ,ਆਖਿਰ ਉਹ ਤਮੰਨਾ ਰੀਝ ਹੁਣ ਸਾਡੀ ਪੂਰੀ ਹੋ ਹੀ ਗਈ ਸੀ ਕਿਉਂਕਿ ਅਸੀਂ ਵੀ ਉਸ ਅੰਬਰਾਂ 'ਚ ਉੱਡਣ ਵਾਲੇ ਉੱਡਣ ਖਟੋਲੇ (ਜਹਾਜ਼) ਦਾ ਅੱਜ ਟਿਕਟ ਖਰੀਦ ਲਿਆ ਸੀ,ਸਾਡੇ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ।
ਬਚਪਨ 'ਚ ਕਈ ਵਾਰੀ ਘਰਦਿਆਂ ਦੇ ਗੁੱਸੇ ਹੋਣ 'ਤੇ ਉਨ੍ਹਾਂ ਦੁਆਰਾ ਕੱਢੀਆਂ ਗਾਲਾਂ ਵੀ ਚੇਤੇ ਆ ਰਹੀਆਂ ਸਨ ਜਦੋਂ ਉਹ ਕਹਿੰਦੇ 'ਇਹ ਨਿਕੰਮੇ ਮੁੰਡੇ ਕੀ ਕਰਨਗੇ,ਜ਼ਿੰਦਗੀ 'ਚ ਇਹਨਾਂ ਕੀ ਕਰਨਾ,ਬੱਸ ਐਵੇਂ ਰੁੱਲਦੇ ਫਿਰਨਗੇ ਪਰ ਅੱਜ ਸਾਨੂੰ ਉਹ ਖੁਸ਼ੀ ਮਿਲ ਰਹੀ ਸੀ,ਉਨ੍ਹਾਂ ਗੱਲਾਂ 'ਚੋਂ,ਜੋ ਘਰਦਿਆਂ ਨੇ ਉਹ ਨਾ ਕਹੀਆਂ ਹੁੰਦੀਆਂ ਤਾ ਉਹ ਨਾ ਮਿਲਦੀ।ਹਾਲੇ ਤਾਂ ਉਹ ਟਿਕਟ ਖਰੀਦੀ ਸੀ,ਅਸਮਾਨ ਦੀ ਸੈਰ ਤਾਂ ਕਰਨੀ ਬਾਕੀ ਸੀ,ਬੱਸ ਸਾਡੇ ਲਈ ਜਹਾਜ਼ 'ਤੇ ਚੜਨ ਤੱਕ ਦਾ ਸਮਾਂ ਕਮੇਡੀ ਹੁੰਦਾ ਜਾ ਰਿਹਾ ਸੀ।
ਆਖਿਰ ਉਹ ਦਿਨ ਵੀ ਆ ਗਿਆ,ਜਦ ਅਸੀਂ ਘਰ ਜਾਣਾ ਸੀ,ਸਾਡੀ ਵੀ ਫਲਾਈਟ ਸੀ ਰਾਤ ਨੂੰ 9 ਵੱਜੇ ਦੀ,ਦੋਸਤ ਏਅਰ ਪੋਰਟ ਛੱਡਣ ਗਏ,ਜਦੋਂ ਅਸੀਂ ਏਅਰਪੋਰਟ ਪਹੁੰਚੇ ਤਾਂ ਕਾਗਜ਼ੀ ਕਾਰਵਾਈ ਪੂਰੀ ਕਰਵਾਈ,ਬੱਸ ਸਾਨੂੰ ਕਾਹਲੀ ਸੀ ਕਿ ਕਦੋਂ ਚੜਾਉਣਗੇ ਜਹਾਜ਼ 'ਚ,ਖੈਰ ਦੋਵੇਂ ਅਸੀਂ ਆਪਣੀ ਮਸਤੀ 'ਚ ਇੰਝ ਟਹਿਲਦੇ ਫ਼ਿਰ ਰਹੇ ਸੀ ਜਿਵੇਂ ਜਹਾਜ਼ 'ਤੇ ਨਹੀਂ ਸਗੋਂ ਕੋਈ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹੋਈਏ,ਜਦੋਂਕਿ ਅਸੀਂ ਜਾਣਦੇ ਸੀ ਬਾਈ ਦੋ ਘੰਟਿਆਂ 'ਚ ਅਸੀਂ ਦਿੱਲੀ ਪਹੁੰਚ ਜਾਣਾ,ਪਰ ਫ਼ਿਰ ਵੀ ਦਿਲ ਬੜਾ ਉਤਾਵਲਾ ਸੀ,ਬਾਈ ਚੱਲ ਚੜਾਂਗੇ ਤਾਂ ਸਹੀ,ਟਿਕਟਾਂ ਚੈਕ ਹੋਈਆਂ,ਸਾਨੂੰ ਅੰਦਰ ਜਹਾਜ਼ ਕੋਲ ਬੱਸ 'ਤੇ ਭੇਜਿਆ ਗਿਆ,
ਉੱਡਣ ਖਟੋਲੇ (ਜਹਾਜ਼) ਕਾਫ਼ੀ ਖੜੇ ਸਨ,ਜਿਵੇਂ ਬੱਚੇ ਬੜੀ ਗੋਅ ਨਾਲ ਵੇਖਦੇ ਨੇ,ਅਸੀਂ ਵੀ ਇੰਝ ਦੇਖ ਰਹੇ ਸੀ,ਖੈਰ ਟਾਈਮ ਹੋਇਆ ਜਹਾਜ਼ 'ਚ ਸਾਰੀਆਂ ਸਵਾਰੀਆਂ ਨੂੰ ਬਿਠਾਇਆ ਗਿਆ,ਖਿੜਕੀ ਲਵੇ ਸਾਨੂੰ ਵੀ ਸੀਟ ਮਿਲ ਗਈ ਸੀ,ਰਾਤ ਦਾ ਸਮਾਂ ਸੀ,ਜਦੋਂ ਚੱਲਣ ਲੱਗਾ ਉੱਡਣ ਖਟੋਲਾ,ਇੱਕ ਵਾਰ ਤਾਂ ਲੱਗੇ ਬਾਈ ਗੱਲਤ ਬੈਠ ਕੇ ਜਹਾਜ਼ 'ਚ,ਬੱਸ ਵਾਹਿਗੁਰੂ ਬਚਾਅ ਰੱਖੀਂ,ਖੈਰ ਉੱਡ ਗਿਆ ਅਸਮਾਨੀ ਸਾਡਾ ਉੱਡਣ ਖਟੋਲਾ,ਹੁਣ ਖਿੜਕੀਆਂ ਵਿੱਚ ਝਾਤੀਆਂ ਮਾਰੀਏ ਤਾਂ ਰਾਤ ਨੂੰ ਬੱਸ ਦਿੱਸਣ ਲਾਈਟਾਂ ਹੀ ਲਾਈਟਾਂ,ਬੱਸ ਇਨ੍ਹਾ ਪਤਾ ਲੱਗ ਰਿਹਾ ਸੀ ਕਿ ਬਈ ਕਈ ਘਰਾਂ ਦੇ ਉਤੋਂ ਦੀ ਜਾ ਰਿਹਾ ਸਾਡਾ ਉਡਣ ਖਟੋਲਾ
ਬੱਸ ਕੁੱਝ ਹੀ ਦੇਰ ਬਾਅਦ ਅਨਾਊਂਸਮੈਂਟ ਹੋ ਗਈ ਕਿ ਬਾਈ ਇੰਦੌਰ ਤੋਂ ਦਿੱਲੀ ਆਉਣ ਵਾਲੇ ਯਾਤਰੀ ਤਿਆਰ ਹੋ ਜਾਉ,ਅਸੀਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਪਹੁੰਚ ਚੁੱਕੇ ਹਾਂ,ਅਸੀਂ ਵੀ ਸੋਚ ਰਹੇ ਸੀ,ਯਾਰ ਦੋ ਘੰਟੇ ਹੋ ਗਏ ਨੇ,ਦੋ ਘੰਟੇ ਵੀ ਇੰਝ ਲੱਗੇ ਜਿਵੇਂ ਹਾਲੇ ਕੁੱਝ ਪਲ ਹੀ ਹੋਏ ਹੋਣ,ਖੈਰ ਕਈ ਘੰਟਿਆਂ ਦਾ ਰਸਤਾ ਉੱਡਣ ਖਟੋਲੇ ਨੇ 2 ਘੰਟਿਆਂ 'ਚ ਹੀ ਪੂਰਾ ਕਰ ਦਿੱਤਾ ਸੀ,ਜਹਾਜ਼ ਦੇ ਸਫ਼ਰ 'ਚ ਏਅਰ ਹੋਸਟਸ ਵੱਲੋਂ ਵੀ ਬੁਲੀਆਂ 'ਚ ਹਲਕੀ ਜਿਹੀ ਮਿੱਠੀ ਮੁਸਕਾਨ ਨਾਲ ਕੀਤਾ ਸੁਆਗਤ ਵੀ ਨਾ ਭੁੱਲਣਯੋਗ ਯੋਗ ਹੈ,ਖੈਰ ਕੁੱਝ ਵੀ ਹੋਵੇ,ਉੱਡਣ ਖਟੋਲੇ ਦਾ ਇਹ ਪਹਿਲਾ ਸਫ਼ਰ ਜ਼ਿੰਦਗੀ ਦੇ ਸਫ਼ਰ ਦੀਆਂ ਅਭੁੱਲ ਯਾਦਾਂ ਦੀ ਇੱਕ ਹੋਰ ਕੜੀ ਨੂੰ ਜੋੜ ਗਿਆ.......ਇੱਥੇ ਮੈਂ ਇਹ ਕਹਿਣ 'ਤੇ ਮਜ਼ਬੂਰ ਹੋ ਗਿਆ,ਬਾਹ ਬਈ ਉੱਡਣ ਖਟੋਲਿਆ,ਨਹੀਂ ਰੀਸਾਂ ਤੇਰੀਆਂ
Harkrishan sharma
098939-33321
krishansm@yahoo.co.in
Indore(MP)
ਲੋਡ ਹੋ ਰਿਹਾ ਹੈ...