Welcome, Guest   [ Register | Sign In | Take a tour | Adult Filter: On ]

ਭ੍ਰਿਸ਼ਟਾਚਾਰ

ਮੋਹਨ ਇੱਕ ਗਰੀਬ ਲੜਕਾ ਸੀ ਪਰੰਤੂ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ।ਉਸ ਨੇ ਬੀ.ਏ ਪਹਿਲੇ ਦਰਜੇ 'ਚ ਕੀਤੀ।ਹੁਣ ਕੋਈ ਕੰਮ ਧੰਦਾ ਕਰਕੇ ਆਪਣੇ ਪਿਤਾ ਜੀ ਨਾਲ ਘਰ ਦਾ ਗੁਜਾਰਾ ਚਲਾਉਣ ਲਈ ਮਦਦ ਕਰਨਾ ਚਾਹੁੰਦਾ ਸੀ ਪਰੰਤੂ ਉਸ ਨੂੰ ਕੋਈ ਵੀ ਨੌਕਰੀ ਨਹੀ ਮਿਲ ਰਹੀ ਸੀ।

ਨਿਰਾਸ਼ਾ ਦੇ ਆਲਮ 'ਚ ਬੈਠੇ ਹੋਏ,ਅਚਾਨਕ ਉਸ ਨੂੰ ਇੱਕ ਜਗ੍ਹਾ ਹੋਰ ਇੰਟਰਵਿਊ ਦੇਣ ਦਾ ਮੌਕਾ ਮਿਲਿਆ,ਇੰਟਰਵਿਊ ਲਈ ਪੂਰੀ ਤਰ੍ਹਾਂ ਤਿਆਰ ਹੋ ਇੰਟਰਵਿਊ ਦੇਣ ਗਿਆ ਤਾਂ ਦੇਖਦਾ ਹੈ ਕਿ ਉੱਥੇ ਬੇਰੁਜ਼ਗਾਰਾਂ ਦੀ ਕਾਫ਼ੀ ਭੀੜ ਲੱਗੀ ਹੋਈ ਸੀ।ਕੁੱਝ ਘੰਟੇ ਇੰਤਜ਼ਾਰ ਕਰਨ ਬਾਅਦ ਉਸਦੀ ਵੀ ਵਾਰੀ ਤਾਂ ਉਹ ਇੰਟਰਵਿਊ ਲੈਣ ਵਾਲੇ ਦੇ ਕੈਬਿਨ 'ਚ ਗਿਆ ਤਾਂ ਉਹ ਜੋ ਵੀ ਸੁਆਲ ਜੁਆਬ ਕਰ ਰਿਹਾ ਸੀ ਤਾਂ ਉਹ ਫੱਟ ਦੇਣੇ ਜਵਾਬ ਦੇ ਰਿਹਾ ਸੀ ਅਚਾਨਕ ਬਾਹਰੋਂ ਇੱਕ ਭਰੇ ਬੈਗ ਸਮੇਤ ਇੱਕ ਵਿਅਕਤੀ ਅੰਦਰ ਆਇਆ ਅਤੇ ਉਹ ਬੈਗ ਅਤੇ ਇੱਕ ਸਲਿੱਪ ਅਫ਼ਸਰ ਦੇ ਕੇ ਕਹਿਣ ਲੱਗਾ ਸਾਹਿਬ ਨੇ ਭੇਜਿਆ ਹੈ,ਤਾਂ ਇਨ੍ਹਾਂ ਸੁਣਦੇ ਹੀ ਮੋਹਨ ਦੀ ਪੈਰਾਂ ਥੱਲੋਂ ਜ਼ਮੀਨ ਤਾਂ ਨਿਕਲ ਹੀ ਗਈ ਸੀ|

ਫ਼ਿਰ ਵੀ ਉਹ ਬੈਠਾ ਸੀ ਪਰੰਤੂ ਅਫ਼ਸਰ ਉਸੇ ਸਮੇਂ ਉਸ ਨੂੰ ਇਹ ਕਹਿਕੇ ਜਾਣ ਲਈ ਕਹਿ ਦਿੱਤਾ ਕਿ ਅਸੀਂ ਹੁਣ ਤੈਨੂੰ ਆਪੇ ਬੁਲਾ ਲਵਾਂਗੇ।ਫਾਈਲ ਚੁੱਕ ਫ਼ਿਰ ਨਿਰਾਸ਼ਾ ਦੇ ਆਲਮ 'ਚ ਗੜੁੱਚ ਮੋਹਨ ਕੈਬਿਨ 'ਚੋਂ ਬਾਹਰ ਨਿਕਲਿਆ ਤਾਂ ਉੱਥੇ ਖੜ੍ਹੇ ਨੌਜਵਾਨ ਆਪਸ 'ਚ ਘੁਸਰ ਮੁਸਰ ਕਰਦੇ ਕਹਿ ਰਹੇ ਸੀ,ਬਈ ਨੌਕਰੀ ਤਾਂ ਇੱਥੇ ਉਸਨੂੰ ਹੀ ਮਿਲਣੀ ਹੈ,ਜਿਹਦਾ ਕੋਈ ਜੈਕ ਤਕੜਾ ਹੋਊ ਜਾਂ ਚੰਗਾ ਪੈਸਾ ਅਫ਼ਸਰਾਂ ਨੂੰ ਖੁਆਉਣ ਵਾਲਾ ਹੋਊ।

ਮੋਹਨ ਹੁਣ ਨਿਰਾਸ਼,ਬੇਵੱਸ,ਲਚਾਰ ਹੋਇਆ ਖੜਾ ਕਦੇ ਆਪਣੇ ਹੱਥਾਂ 'ਚ ਸਰਟੀਫਿਕੇਟਾਂ ਨਾਲ ਲੱਦੀ ਫਾਈਲ ਵੱਲ ਅਤੇ ਕਦੇ ਉਸ ਦਫ਼ਤਰ ਵੱਲ ਤੱਕ ਰਿਹਾ ਸੀ।ਨਿਰਾਸ਼ਾ ਦੀ ਝੱਲਕ ਉਸਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਸੀ।

krishansm@yahoo.co.in
098939-33321
ਇੰਦੌਰ (ਮੱਧ ਪ੍ਰਦੇਸ਼)
ਅਸਵੀਕਰਨ