Welcome, Guest   [ Register | Sign In | Take a tour | Adult Filter: On ]

ਜਦੋਂ ਲੀਡਰਾਂ ਨੇ ਸੰਸਦ 'ਚ ਉਛਾਲੇ ਨੋਟ


ਭਾਰਤ ਵਰਗੇ ਲੋਕਤੰਤਰ ਦੇਸ਼ 'ਚ,ਜਿੱਥੇ ਹਰ ਵਿਅਕਤੀ ਨੂੰ ਆਪਣੀ ਵੋਟ,ਆਪਣੇ ਅਧਿਕਾਰਾਂ ਦੀ ਖੁਲ੍ਹ ਕੇ ਵਰਤੋ ਕਰਨ ਦੀ ਪੂਰੀ ਅਜ਼ਾਦੀ ਹੈ,ਉੱਥੇ ਹੀ ਜੇਕਰ ਦੇਸ਼ 'ਚ ਸਰਕਾਰਾਂ ਬਨਾਉਣ ਲਈ ਲੀਡਰਾਂ ਦੀ ਖਰੀਦੋ-ਫਰੋਖਤ ਹੋਣ ਲੱਗੀ ਤਾਂ ਦੇਸ਼ ਦੇ ਆਮ ਨਾਗਰਿਕ ਕਿਸ 'ਤੇ ਵਿਸ਼ਵਾਸ ਕਰਨਗੇ।ਜਦੋਂ ਦਾ ਖੱਬੇ ਪੱਖੀਆਂ ਨੇ ਸਪ੍ਰੰਗ ਸਰਕਾਰ ਤੋਂ ਸਮੱਰਥਨ ਵਾਪਸ ਲਿਆ ਸੀ ਤਦ ਤੋਂ ਹੀ ਇਹ ਇੱਕਾ ਦੁੱਕਾ ਅਫ਼ਵਾਹਾਂ ਕੰਨੀ ਪੈ ਰਹੀਆਂ ਸਨ ਕਿ ਸਰਕਾਰ ਨੂੰ ਬਚਾਉਣ ਲਈ ਸੰਸਦਾਂ ਦੀ ਖਰੀਦੋ-ਫਰੋਖਤ ਹੋ ਰਹੀ ਹੈ।

ਪਰ ਉਦੋਂ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਸ਼ਰਮ ਨਾਲ ਸਿਰ ਝੁਕਾਉਣਾ ਪਿਆ,ਜਦੋਂ ਲੋਕਤੰਤਰ ਦੀ ਪਵਿੱਤਰ ਕਹੀ ਜਾਣ ਵਾਲੀ ਸੰਸਦ 'ਚ ਭਾਜਪਾ ਦੇ ਕੁੱਝ ਲੀਡਰਾਂ ਵੱਲੋਂ ਨੋਟ ਹੀ ਉਛਾਲਣੇ ਸ਼ੁਰੂ ਕਰ ਦਿੱਤੇ,ਉਨ੍ਹਾਂ ਆਰੋਪ ਲਗਾਇਆ,ਉਨ੍ਹਾਂ ਨੂੰ ਖਰੀਦਿਆ ਜਾ ਰਿਹਾ ਹੈ।ਦੇਸ਼ ਦੀ ਲਾਚਾਰ ਬੈਠੀ ਜਨਤਾ ਇਹ ਸਾਰਾ ਕੁੱਝ ਆਪਣੀ ਅੱਖੀਂ ਟੀਵੀ 'ਤੇ ਸਿੱਧਾ ਪ੍ਰਸਾਰਨ ਦੇਖ ਰਹੀ ਸੀ।ਪਵਿੱਤਰ ਸੰਸਦ 'ਚ ਅਜਿਹਾ ਹੰਗਾਮਾ ਦੇਖਦਿਆਂ ਸਪੀਕਰ ਸੋਮਨਾਥ ਚਟਰਜੀ ਨੂੰ ਵੀ ਮਜ਼ਬੂਰਨ ਸੰਸਦ 'ਚ ਚੱਲ ਰਹੀ ਕਾਰਵਾਈ ਨੂੰ ਰੋਕਣਾ ਪਿਆ।

ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਇਸ ਪਵਿੱਤਰ ਸੰਸਦ 'ਚ ਨੇਤਾਵਾਂ ਵੱਲੋਂ ਇਸ ਤਰ੍ਹਾਂ ਸੰਸਦ ਦੀ ਤੌਹੀਨ ਕਰਦੇ ਹੋਏ ਨੋਟ ਉਛਾਲੇ ਗਏ,ਇੱਥੇ ਹੀ ਬੱਸ ਨਹੀਂ,ਇਹ ਵੀ ਇਤਿਹਾਸ 'ਚ ਪਹਿਲੀ ਵਾਰ ਹੋਇਆ,ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਸ਼ਣ ਸ਼ੁਰੂ ਹੀ ਕੀਤਾ ਹੋਵੇ ਅਤੇ ਵਿਰੋਧੀ ਧਿਰ ਵੱਲੋ 'ਸ਼ਰਮ ਕਰੋ,'ਸ਼ਰਮ ਕਰੋ ਦੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ,ਜਿਸ ਕਾਰਣ ਪ੍ਰਧਾਨ ਮੰਤਰੀ ਨੇ ਚੱਲ ਰਹੀ ਬਹਿਸ 'ਤੇ ਆਪਣਾ ਜਵਾਬ ਪੜ੍ਹੇ ਬਿਨ੍ਹਾਂ ਹੀ ਪ੍ਰਧਾਨ ਸੌਂਪ ਦਿੱਤਾ ਹੋਵੇ।

ਸੱਚ ਝੂਠ ਦਾ ਨਿਤਾਰਾ ਤਾਂ ਜਾਂਚ ਤੋਂ ਬਾਅਦ ਹੀ ਹੋਵੇਗਾ ਪਰ ਅੱਜ ਦੇ ਦਿਨ ਸੰਸਦ 'ਚ ਹੋਏ ਹੰਗਾਮੇ ਨੂੰ ਪਵਿੱਤਰ ਸੰਸਦ 'ਤੇ ਕਲੰਕ ਜਰੂਰ ਲਗਾ ਦਿੱਤਾ ਹੈ।ਇਨ੍ਹੀਂ ਸ਼ਰਮਿੰਦਗੀ ਦੇਸ਼ ਨੂੰ ਉਦੋਂ ਨਹੀਂ ਝੱਲਣੀ ਪਈ,ਜਦ ਕੁੱਝ ਅੱਤਵਾਦੀਆਂ ਵੱਲੋਂ ਇਸ ਪਵਿੱਤਰ ਸੰਸਦ 'ਤੇ ਹਮਲਾ ਕਰ ਦਿੱਤਾ ਗਿਆ ਸੀ।

ਜੋ ਵੀ ਹੋਵੇ,ਭਾਰਤ ਦੇ ਸੰਸਦੀ ਲੀਡਰ ਵੱਲੋਂ ਅੱਜ ਜੋ ਵੀ ਕੀਤਾ ਗਿਆ,ਉਸ ਨੇ ਭਾਰਤੀ ਸੰਸਦ ਦੀ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਚਿਨ੍ਹ ਤਾਂ ਲਗਾਇਆ ਹੀ ਹੈ,ਉੱਥੇ ਹੀ ਲੀਡਰਾਂ ਦੁਆਰਾ ਇਸ ਦੀ ਖਿੱਲੀ ਉਡਾਈ ਗਈ।ਕਿਸੇ ਵੀ ਲੀਡਰ ਨੇਤਾ ਨੂੰ ਮੁੱਦੇ 'ਤੇ ਬੋਲਣ ਤੋਂ ਪਹਿਲਾਂ ਹੀ ਸ਼ੋਰ ਸ਼ੋਰਾਬਾ ਸ਼ੁਰੂ ਕਰ ਦਿੱਤਾ ਜਾਂਦਾ ਜਾਂ ਇਨ੍ਹਾਂ ਨੇਤਾਵਾਂ ਵੱਲੋਂ ਆਪਣੇ ਭਾਸ਼ਣ ਬੋਲਦਿਆਂ ਅਸੱਭਿਅਕ ਸ਼ਬਦਾਂ ਦੀ ਵਰਤੋ ਕੀਤੀ ਜਾਂਦੀ ਹੈ,ਸਪੀਕਰ ਦੁਆਰਾ ਵਾਰ-ਵਾਰ ਚੁੱਪ ਕਰਵਾਉਣ 'ਤੇ ਵੀ ਬੋਲਦੇ ਰਹਿਣਾ।ਇਸ ਸਾਰੇ ਘਟਨਾਕ੍ਰਮ ਨੇ ਸੰਸਦ ਨੂੰ ਕਲੰਕਤ ਕਰ ਦਿੱਤਾ ਹੈ।

ਸਾਰਾ ਦੇਸ਼ ਟੀਵੀ 'ਤੇ ਅੱਖਾਂ ਗੱਡੀ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਕਿਹੜੀ ਸਰਕਾਰ ਬਣੇਗੀ ਪਰ ਟੀਵੀ 'ਚ ਇਹ ਨੇਤਾਵਾਂ ਵੱਲੋਂ ਕੀਤੇ ਜਾਂਦੇ ਅਜਿਹੇ ਹੰਗਾਮੇ ਨੂੰ ਦੇਖ ਹਰ ਨਾਗਰਿਕ ਅਜਿਹਾ ਹੀ ਸੋਚ ਰਿਹਾ ਹੋਵੇਗਾ ਕਿ ਅਸੀਂ ਆਪਣੀ ਗੱਲ ਸਰਕਾਰ ਸਾਹਮਣੇ ਰੱਖਣ ਲਈ ਅਜਿਹੇ ਨੇਤਾਵਾਂ ਨੂੰ ਭੇਜਿਆ,ਜੋ ਸੱਭਿਅਕ ਅਤੇ ਅਸੱਭਿਅਕ ਬਾਰੇ ਕੋਈ ਫ਼ਰਕ ਹੀ ਨਹੀਂ

ਅੱਜ ਦਾ ਸਮਾਂ ਭਾਰਤ ਲਈ ਬਹੁਤ ਸ਼ਰਮਿੰਦਗੀ ਭਰਿਆ ਸਮਂ ਸੀ,ਜਿਸ ਨੂੰ ਦੇਖਕੇ ਹਰ ਦੇਸ਼ ਨੂੰ ਪਿਆਰ ਕਰਨ ਵਾਲੇ ਨਾਗਰਿਕ ਦੇ ਦਿਲ ਨੂੰ ਠੇਸ ਪਹੁੰਚੀ ਹੈ।ਆਉਣ ਵਾਲੇ ਸਮੇਂ 'ਚ ਅਜਿਹਾ ਤਦ ਹੀ ਰੁੱਕ ਸਕਦਾ ਹੈ,ਜੇਕਰ ਲੋਕਾਂ ਵੱਲੋਂ ਇਹ ਸੋਚਿਆ ਜਾਵੇਗਾ ਕਿ ਅਸੀਂ ਕਿਸ ਲੀਡਰ ਨੂੰ ਆਪਣੀ ਵੋਟ ਦੇਈਏ ਤਾਂ ਜੋ ਉਹ ਦੁਆਰਾ ਲੋਕਤੰਤਰ ਦੇ ਪਵਿੱਤਰ ਮੰਦਰ ਦਾ ਅਜਿਹਾ ਅਪਮਾਨ ਨਾ ਕਰੇ।

ਉਹ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ,ਦੇਸ਼ ਦੇ ਕਾਨੂੰਨ 'ਚ ਰਹਿੰਦੇ ਹੋਏ ਦੇਸ਼ ਦੇ ਵਿਕਾਸ ਬਾਰੇ ਸੋਚੇ ਨਾ ਕਿ ਵਿਕਾਸ ਵਰਗੇ ਮੁੱਦਿਆਂ 'ਤੇ ਚਰਚਾ ਕਰਨ ਲਈ ਬਣੀ ਸੰਸਦ 'ਚ ਅਨਪੜ੍ਹਾਂ ਵਾਂਗੂ ਸ਼ੋਰ ਸ਼ਰਾਬਾ ਕਰ ਹੀ ਸਮਾਂ ਨਾ ਗੁਆਏ।ਤਦ ਹੀ ਇਸ ਦੇਸ਼ ਦਾ ਕੁੱਝ ਭਲਾ ਹੋ ਸਕੇਗਾ।
ਅਸਵੀਕਰਨ