ਜ਼ਿ
ਦੋਸਤੀ ਜ਼ਿੰਦਗੀ ਦੇ ਪਲਾਂ ‘ਚ ਮਿਠਾਸ ਭਰ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੀ ਹੈ, ਜਿਸ ਨਾਲ ਵਿਅਕਤੀ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਕਰਦਾ ਜ਼ਿੰਦਗੀ ਦੀ ਪਗਡੰਡੀ ‘ਤੇ ਚੱਲਦਿਆਂ ਆਪਣੀ ਮੰਜ਼ਿਲ ਵੱਲ ਵੱਧਦਾ ਹੋਇਆ ਮਹਿਕ ਦਾ ਹਾਣੀ ਹੋ ਬੈਠਦਾ ਹੈ।ਕਈ ਵਾਰ ਸਾਲਾਂ ਤੋਂ ਪਈ ਦੋਸਤੀ ਪਲ ਭਰ ‘ਚ ਕੁੱਝ ਗਲਤ ਫਹਿਮੀਆਂ ਕਾਰਣ ਖਤਮ ਹੋ ਜਾਂਦੀ ਹੈ, ਜਿਸ ਕਾਰਣ ਫੁੱਲਾਂ ਦੀ ਤਰ੍ਹਾਂ ਖਿੜਨ ਵਾਲੇ ਦੋਨੋਂ ਦੋਸਤਾਂ ਦੇ ਚਿਹਰੇ ਹੀ ਮੁਰਝਾਏ ਦਿੱਖਣ ਲੱਗਦੇ ਹਨ, ਉਨ੍ਹਾਂ ਦੀ ਜ਼ਿੰਦਗੀ ਤਣਾਅ ਨਾਲ ਭਰ ਜਾਂਦੀ ਹੈ ਪਰ ਇੱਥੇ ਇਹ ਗੱਲ ਵੀ ਸੱਚ ਹੈ ਕਿ ਸਮੇਂ ਦੇ ਦੌਰ ਨੇ ਜਿਉਂ-ਜਿਉਂ ਕਰਵਟ ਲਈ ਹੈ, ਇਹ ਰਿਸ਼ਤਾ ਫਿੱਕਾ ਵੀ ਪੈਂਦਾ ਗਿਆ ਹੈ।
ਜ਼ਿਆਦਾਤਰ ਇਨਸਾਨ ਇਸ ਪਦਾਰਥਵਾਦੀ ਯੁੱਗ ਵਿੱਚ ਗੜੁੱਚ ਹੋਕੇ ਪੈਸੇ ਦੀ ਦੌੜ ‘ਚ ਇਸ ਕਦਰ ਸ਼ਾਮਲ ਹੋ ਗਏ ਹਨ ਕਿ ਉਹ ਤੇਜ਼ੀ ਨਾਲ ਚੱਲਦਿਆਂ ਦੋਸਤੀ, ਯਾਰੀ, ਮਿੱਤਰਤਾ ਭੁੱਲ ਗਏ ਹਨ ਅਤੇ ਉਹ ਪੈਸੇ ਜਾਂ ਆਪਣੇ ਸੁਆਰਥ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਉਹ ਇਸ ਪਦਾਰਥਵਾਦੀ ਯੁੱਗ ਵਿੱਚ ਸ਼ਾਮਲ ਪੈਸੇ ਪਿੱਛੇ ਤੇਜ਼ੀ ਨਾਲ ਤੁਰਦੇ-ਤੁਰਦੇ ਭਟਕ ਗਏ ਹਨ ਪਰ ਦੋਸਤੀ ਕਦੇ ਵੀ ਤੇਜ਼-ਤੇਜ਼ ਤੁਰਨ ਵਾਲੇ ਵਿਅਕਤੀ ਨਾਲ ਤੇਜ਼ ਨਹੀਂ ਹੋ ਜਾਂਦੀ ਇਹ ਤਾਂ ਸ਼ਾਂਤ ਪਾਣੀ ਦੀ ਤਰ੍ਹਾਂ ਜਾਂ ਨਦੀ ਦੇ ਵਹਾਅ ਦੀ ਤਰ੍ਹਾਂ ਆਪਣੀ ਰਫ਼ਤਾਰ ਨਾਲ ਹੀ ਵਹਿੰਦੀ ਹੈ।
ਇਹ
ਦੋਸਤੀ ‘ਚ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਕਿ ਚਾਰ ਦਿਨਾਂ ਦੀ ਚਾਂਦਨੀ ਫ਼ਿਰ ਹਨੇਰੀ ਰਾਤ ਕਿਉਂਕਿ ਜੇਕਰ ਕਿਸੇ ਨਾਲ ਦੋਸਤੀ, ਮਿੱਤਰਤਾ ਪਾਈ ਹੀ ਹੈ ਤਾਂ ਜਿੱਥੋਂ ਤੱਕ ਹੋ ਸਕੇ ਉਸ ਨੂੰ ਜ਼ਿੰਦਾ ਰੱਖਣ ਦਾ ਉਪਰਾਲਾ ਕੀਤਾ ਜਾਵੇ ਕਿਉਂਕਿ ਦੋਸਤੀ ਪਈ ਜਿੰਨਾ ਆਨੰਦ ਦਿੰਦੀ ਹੈ,ਉਸ ਤੋਂ ਵੱਧ ਟੁੱਟੀ ਗਮ ਦਿੰਦੀ ਹੈ।ਜਦੋਂ ਇੱਕ ਵਾਰ ਦੋ ਦੋਸਤਾਂ ਦੇ ਮਨਾਂ ‘ਚ ਫਿੱਕ ਭਾਵ ਵਿੱਥ ਪੈ ਜਾਵੇ ਤਾਂ ਉਹ ਇੱਕ ਦੂਜੇ ਨੂੰ ਚਾਹੁੰਦੇ ਹੋਏ ਵੀ ਜ਼ਿੰਦਗੀ ਭਰ ਨਹੀਂ ਬੁਲਾ ਸਕਦੇ।ਇਸ ਲਈ ਚਾਹੀਦਾ ਹੈ ਕਿ ਜਦ ਦੋਸਤੀ ਦਾ ਰਿਸ਼ਤਾ ਬਣਾਇਆ ਤਾਂ ਉਸ ‘ਚ ਵਿੱਥ ਪੈਣ ਹੀ ਨਾ ਦਿੱਤੀ ਜਾਵੇ।
ਸੁਆਰਥੀ ਇਨਸਾਨ ਦੇ ਵਾਰ-ਵਾਰ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਕਾਰਣ ਉਸ ਨੂੰ ਏਨੀ ਖੁਸ਼ੀ ਨਹੀਂ ਹੁੰਦੀ, ਜਿੰਨੀ ਉਸ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕੋਈ ਖੁਸ਼ੀ ਹੁੰਦੀ ਹੈ, ਉਹ ਸਿਰਫ਼ ਆਪਣੇ ਦੋਸਤਾਂ ਦੇ ਨਾਲ ਹੀ ਸਾਂਝੀ ਕਰ ਸਕਦਾ ਹੈ ਪਰ ਸੁਆਰਥੀ ਲੋਕ ਆਪਣੇ ਸੁਆਰਥ ਦੇ ਚੱਕਰ ‘ਚ ਆਪਣੇ ਯਾਰਾਂ, ਮਿੱਤਰਾਂ ਨੂੰ ਗੁਆ ਬੈਠਦੇ ਹਨ, ਫ਼ਿਰ ਖੁਸ਼ੀ ਦੇ ਮੌਕੇ ਵੀ ਉਹਨਾਂ ਨੂੰ ਤਨਹਾਈ ਦਾ ਆਲਮ ਹੀ ਮਿਲਦਾ ਹੈ, ਜਿਸ ਕਾਰਣ ਉਹ ਧਰਤੀ ‘ਤੇ ਜਿਉਂਦਾ ਜਾਗਦਾ ਵੀ ਮਰੀ ਲਾਸ਼ ਦੀ ਵਾਂਗ ਤੁਰਿਆ ਫਿਰਦਾ ਹੈ। ਜਦੋਂ ਤਣਾਅ ਨਾਲ ਆਦਮੀ ਭਰ ਜਾਂਦਾ ਹੈ ਤਾਂ ਉਹ ਉੱਖੜ ਬੈਲਪੁਣੇ ਵੱਲ ਹੋ ਤੁਰ ਪੈਂਦਾ ਹੈ।
ਇੱ
ਅੱਜ ਫੇਰ ਸਾਨੂੰ ਜਰੂਰਤ ਹੈ ਕਿ ਜਦ ਵੀ ਲਾਈਏ ਤਾਂ ਦਿਲੋਂ ਲਾਈਏ, ਪਹਿਲਾਂ ਪਿੰਡਾਂ ‘ਚ ਪਈਆਂ ਦੋਸਤੀ ਦੀਆਂ ਗੱਲਾਂ ਕਈ ਕਈ ਪਿੰਡਾਂ ‘ਚ ਹੁੰਦੀਆਂ ਸਨ, ਹੁਣ ਫ਼ਿਰ ਗੱਲਾਂ ਹੋਣ ਦੋਸਤੀ ਦੀਆਂ।ਵਰਤਮਾਨ ਸਮੇ ‘ਚ ਤਾਂ ਸਾਨੂੰ ਫ੍ਰੈਂਡਸ਼ਿਪ-ਡੇ ‘ਤੇ ਮੌਕਾ ਮਿਲਿਆ ਹੈ ਕਿ ਅਸੀਂ ਦੋਸਤ ਬਣਾਈਏ|
ਮੈਂ ਤਾਂ ਇੱਥੇ ਇਹ ਹੀ ਕਹਾਂਗਾ ਕਿ ਜੇਕਰ ਤੁਹਾਡਾ ਕੋਈ ਵੀ ਦੋਸਤ ਤੁਹਾਡੇ ਨਾਲ ਕਿਸੇ ਕਾਰਣ ਰੁੱਸਿਆ ਹੋਇਆ ਹੈ ਤਾਂ ਉਸ ਨਾਲ ਗਿੱਲੇ,ਸ਼ਿਕਵੇ ਭੁਲਾ ਕੇ ਫ਼ਿਰ ਤੋਂ ਉਸ ਨੂੰ ਆਪਣੇ ਦਿਲਾਂ ‘ਚ ਵਸਾਉ ਹਰ ਇਨਸਾਨ ਨੂੰ ਚਾਹੀਦਾ ਕਿ ਉਹ ਦਿਲ ‘ਚ ਭਰੀ ਖੱਟੀ ਲੱਸੀ,ਕੌੜੇ ਕੋੜਤੂੰਬੇ ਅਤੇ ਖੱਟੇ ਅਚਾਰ ਦੀ ਕੜਵਾਹਟ ਨੂੰ ਕੱਢ ਇੱਕ ਪਾਸੇ ਰੱਖੇ ਅਤੇ ਰੋਜ਼ਾਨਾ ਹੀ ਆਪਣੀ ਜ਼ਿੰਦਗੀ ਨੂੰ ਫ੍ਰੈਂਡਸ਼ਿਪ-ਡੇ ਤਰ੍ਹਾਂ ਸਮਝੇ ਤਾਂ ਜੋ ਹਰ ਇਨਸਾਨ ਦੀ ਜ਼ਿੰਦਗੀ ‘ਚ ਮਖਾਣਿਆਂ ਵਰਗੀ ਮਿਠਾਸ ਅਤੇ ਗੁੜ ਵਰਗਾ ਸੁਆਦ ਘੁੱਲਿਆ ਰਹੇ ਅਤੇ ਜ਼ਿੰਦਗੀ ਨੂੰ ਹਮੇਸ਼ਾ ਖੁਸ਼ ਗਵਾਰ ਬਣਾਕੇ ਰੱਖਿਆ ਜਾ ਸਕੇ।ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘ਯਾਰ ਨਾਲ ਹੀ ਬਹਾਰਾਂ ਹੁੰਦੀਆਂ’।
ਲੋਡ ਹੋ ਰਿਹਾ ਹੈ...