ਦੁ
ਦੇਸ਼ ਦੇ ਹਰ ਰਾਜ ਵਿੱਚ ਇਹ ਖਬਰ ਦੇ ਫੈਲਦਿਆਂ ਹੀ ਟੀਵੀ ਚੈਨਲ,ਵੈਬਸਾਈਟਾਂ,ਅਖਬਾਰ ਵਾਲਿਆਂ ਅਤੇ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਬਣ ਗਿਆ।ਸਾਲਾਂ ਤੋਂ ਸ਼ੂਟਿੰਗ ਰਾਈਫਲ ਚੈਂਪਿਅਨਸ਼ਿਪ ਵਿੱਚ ਪ੍ਰੈਕਟਿਸ ਕਰ ਏਸ਼ੀਆ,ਏਸ਼ੀਆ ਕਾਮਨਵੈਲਥ ਅਤੇ ਹੋਰ ਕਈ ਮੁਕਾਬਲੇਬਾਜ਼ੀਆਂ ‘ਚ ਮੱਲਾਂ ਮਾਰਦਿਆਂ ਹੋਇਆਂ ਓਲੰਪਿਕ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਵਰਗੇ ਨੇ ਭਾਰਤ ਲਈ ਸੋਨ ਤਗਮਾ ਜਿੱਤ ਸਚਮੁਚ ਹੀ ਭਾਰਤ ਦੇਸ਼ ਦਾ ਨਾਮ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਦੁਨੀਆਂ ਭਰ ‘ਚ ਰੋਸ਼ਨ ਕਰ ਦਿੱਤਾ ਹੈ ਕਿਉਂਕਿ ਇਸ ਸੋਨ ਤਗਮੇ ਨੂੰ ਪ੍ਰਾਪਤ ਕਰ ਉਸ ਨੇ ਇਤਿਹਾਸ ਵੀ ਰੱਚ ਦਿੱਤਾ ਹੈ।ਭਾਰਤ ਨੇ ਇਸ ਤੋਂ ਪਹਿਲਾਂ ਓਲੰਪਿਕ ਖੇਡਾਂ ਵਿੱਚ 1980 ‘ਚ ਸੋਨੇ ਤਗਮਾ ਜਿੱਤਿਆ ਸੀ।
20
ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਉਸ ਨੂੰ 1 ਕਰੋੜ,ਪੰਜਾਬ ਸਰਕਾਰ 1 ਕਰੋੜ,ਹਰਿਆਣਾ 25 ਲੱਖ,ਮੱਧਪ੍ਰਦੇਸ਼ 5 ਲੱਖ,ਬਿਹਾਰ 11 ਲੱਖ,ਬੀਸੀਸੀਆਈ 25 ਲੱਖ,ਛੱਤੀਸਗੜ੍ਹ 1 ਲੱਖ,ਮਹਾਰਾਸ਼ਟਰ 10 ਲੱਖ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਭਿੰਨਵ ਬਿੰਦਰਾ ਨੂੰ 5 ਲੱਖ ਰੁੱਪਏ ਦੇਣ ਦਾ ਐਲਾਨ ਕਰ ਦਿੱਤਾ ਹੈ,ਜਿਸ ਨਾਲ ਉਸ ਨੂੰ ਕੁੱਲ੍ਹ 2 ਕਰੋੜ 82 ਲੱਖ ਰੁੱਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ,ਉੱਥੇ ਹੀ ਭਾਰਤ ਦੇ ਰੇਲ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਵੱਲੋਂ ਵੀ ਉਸ ਨੂੰ ਰੇਲ ਯਾਤਰਾ ਲਈ ਗੋਲਡਨ ਪਾਸ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਆਮ ਲੋਕਾਂ,ਖਿਡਾਰੀਆਂ ਅਤੇ ਨੇਤਾਵਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ|
ਇੱ
ਇੱਥੇ ਹੀ ਜ਼ਿਕਰ ਕਰਨਾ ਬਣਦਾ ਹੈ ਕਿ ਜੇਕਰ ਭਾਰਤ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਇਸੇ ਤਰ੍ਹਾਂ ਉੱਭਰਦੇ ਅਤੇ ਗਰੀਬ ਖਿਡਾਰੀਆਂ ਨੂੰ ਆਰਥਿਕ ਤੌਰ ‘ਤੇ ਵੀ ਮਦਦ ਕਰਨ ਲੱਗਣ ਤਾਂ ਭਾਰਤ ਦੇ ਉਹ ਖਿਡਾਰੀ ਜੋ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਮੱਲਾਂ ਤਾਂ ਮਾਰਦੇ ਹਨ ਪਰ ਘਰਾਂ ਦੀ ਆਰਥਿਕ ਹਾਲਤਾਂ ਕਾਰਣ ਉਨ੍ਹਾਂ ਨੂੰ ਆਪਣੀਆਂ ਖੇਡਾਂ ਵਿੱਚ ਹੀ ਛੱਡਣੀਆਂ ਪੈਂਦੀਆਂ ਹਨ,ਜੇਕਰ ਭਾਰਤ ਦੇ ਨੇਤਾ ਸੱਚਮੁਚ ਇਹ ਚਾਹੁੰਦੇ ਹਨ ਕਿ ਭਾਰਤੀ ਖਿਡਾਰੀ ਓਲੰਪਿਕ ਵਰਗੇ ਮਹਾਕੁੰਭਾਂ ਤੱਕ ਪਹੁੰਚਣ ਅਤੇ ਉੱਥੇ ਅਭਿਨਵ ਬਿੰਦਰਾ ਵਰਗੇ ਮਹਾਨ ਖਿਡਾਰੀ ਭਾਰਤ ਨੂੰ ਸੋਨ ਤਗਮੇ ਦਿਵਾਉਣ ਤਾਂ ਉਨ੍ਹਾਂ ਭਾਰਤ ਦੇ ਰਾਜਾਂ ‘ਚ ਉੱਭਰਦੇ ਖਿਡਾਰੀਆਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਅਤੇ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਅਤੇ ਰੁਪੱਈਆਂ ਦੀ ਮਦਦ ਦੇ ਕੇ ਉਨ੍ਹਾਂ ਨੂੰ ਅੱਗੇ ਖੇਡਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ,ਜਿਸ ਨਾਲ ਕਈ ਅਭਿਨਵ ਬਿੰਦਰਾ ਵਰਗੇ ਹੋਰ ਖੇਡਾਂ ‘ਚ ਆਉਣਗੇ ਅਤੇ ਆਖਿਰ ਇੱਕ ਦਿਨ ਭਾਰਤ ਓਲੰਪਿਕ ਵਰਗੇ ਮਹਾਸੰਗ੍ਰਾਮ ‘ਤੇ ਆਪਣੀ ਬਾਦਸ਼ਾਹਤ ਜਰੂਰ ਕਾਇਮ ਕਰ ਲਵੇਗਾ।
ਲੋਡ ਹੋ ਰਿਹਾ ਹੈ...