ਭਾਰਤ-ਪਾਕਿ ਵੰਡ ਸਮੇਂ ਜੋ ਦੋਵਾਂ ਮੁਲਕਾਂ ਨੂੰ ਦਰਦ ਝੱਲਣਾ ਪਿਆ ਸੀ,ਉਹ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ,ਉਸ ਸਮੇਂ ਦੋਨੋਂ ਦੇਸ਼ ਅਜ਼ਾਦ ਤਾਂ ਹੋ ਗਏ ਪਰ ਦੋਨੋਂ ਮੁਲਕਾਂ ‘ਚ ਨਫ਼ਰਤ ਦਾ ਦਰੱਖਤ ਅਜਿਹਾ ਵੱਧਣਾ ਫੁੱਲਣਾ ਸ਼ੁਰੂ ਹੋਇਆ ਕਿ ਉਸ ਨੂੰ ਸਮੇਂ ‘ਤੇ ਉਨ੍ਹਾਂ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਅਤੇ ਦੋਵਾਂ ‘ਚ ਆਪਸੀ ਨਫ਼ਰਤ ਖਤਮ ਕਰਨ ਲਈ ਸਮਾਗਮ,ਸ਼ਾਂਤੀ ਵਾਰਤਾਵਾਂ ਹੁੰਦੀਆਂ ਰਹੀਆਂ ਹਨ ਪਰ ਦੋਵਾਂ ਮੁਲਕਾਂ ‘ਚ ਇਹ ਨਫ਼ਰਤ ਬੀਜ ਨਸ਼ਟ ਨਹੀਂ ਹੋ ਸਕਿਆ ਹੈ।
ਇੱਕ ਪਾਸੇ ਇੱਥੇ ਦੋਨੋਂ ਕਸ਼ਮੀਰਾਂ ਦੇ ਮੁੱਦੇ ‘ਤੇ ਭਾਰਤ ਅਤੇ ਪਾਕਿ ਦੇ ਵਰਤਮਾਨ ਰਾਜਨੀਤਿਕ ਧਿਆਨ ਨਹੀਂ ਦੇ ਰਹੇ ਹਨ ਅਤੇ ਦੋਨਾਂ ਪਾਸਿਆਂ ਦੇ ਮੁੱਦੇ ਦੇ ਸਥਾਨਕ ਕਸ਼ਮੀਰੀ ਨੇਤਾ ਆਪਣੀਆਂ-ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ‘ਚ ਲੱਗੇ ਹੋਏ ਹਨ ਅਤੇ ਅੱਜ ਅਜ਼ਾਦੀ ਦੇ 61 ਸਾਲ ਬਾਅਦ ਵੀ ਕਸ਼ਮੀਰ ਜਲ ਰਿਹਾ ਹੈ ਕਿਉਂਕਿ ਇਸ ‘ਚ ਰਾਜਨੀਤਿਕਾਂ ਦਾ ਹਿੱਤ ਹੈ।
ਅਜ਼ਾਦੀ ਦਿਵਸ ‘ਤੇ ਵੀ ਨਿਰਾਸ਼ਾ ਦੇ ਆਲਮ ‘ਚ ਅਤੇ ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਅਜ਼ਾਦੀ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ,ਉੱਥੇ ਹੀ ਦੂਸਰੀ ਤਰਫ਼ ਹਿੰਦ-ਪਾਕਿ ਦੋਸਤੀ ਮੰਚ ਅਤੇ ਪੰਜਾਬ,ਪਾਕਿਸਤਾਨ ਦੇ ਪ੍ਰਸਿੱਧ ਗਾਇਕ ਭਾਰਤ-ਪਾਕਿ ਦੋਨਾਂ ਦੇਸ਼ਾਂ ਨੂੰ ਇੱਕ ਮੰਚ ‘ਤੇ ਲਿਆ ਕੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਦਿਲਾਂ ‘ਚ ਭਰੀ ਨਫ਼ਰਤ ਨੂੰ ਪਿਆਰ ‘ਚ ਬਦਲਣ ਲਈ ਜੁਟੇ ਹੋਏ ਹਨ ਅਤੇ ਅਜ਼ਾਦੀ ਦਿਵਸ ਦੀ 14-15 ਦੀ ਅੱਧੀ ਰਾਤ ਨੂੰ ਸੀਮਾ ਵਾਹਗਾ ਬਾਰਡਰ ‘ਤੇ ਦੋਨੋਂ ਪੰਜਾਬਾਂ ਚੜ੍ਹਦਾ ਪੰਜਾਬ (ਭਾਰਤ) ਅਤੇ ਲਹਿੰਦਾ ਪੰਜਾਬ (ਪਾਕਿਸਤਾਨ) ‘ਚ ਰਾਤ ਨੂੰ ਸੰਗੀਤ ਗੂੰਜੇਗਾ।
ਹਿੰਦ-ਪਾਕਿ ਦੋਸਤੀ ਮੰਚ ਦੇ ਮਹਾਸਕੱਤਰ ਸਤਨਾਮ ਸਿੰਘ ਮਾਣ ਨੇ ਫ਼ੋਨ ‘ਤੇ ਗੱਲਬਾਤ ਕਰਦੇ ਹੋਏ ਅੱਜ ਦੱਸਿਆ ਹੈ ਕਿ ਇਹ ਹਰ ਸਾਲ ਦੋਨੋਂ ਦੇਸ਼ਾਂ ਨੂੰ ਦੋਸਤੀ ਦਾ ਸੰਦੇਸ਼ ਦੇਣ ਲਈ ਪਾਕਿ ਦੋਸਤੀ ਮੇਲਾ ਲੱਗਦਾ ਹੈ 13ਵੇਂ ਪਾਕਿ ਦੋਸਤੀ ਮੇਲੇ ਦੌਰਾਨ ਇਸ 14-15 ਅਗਸਤ ਨੂੰ ਪਹਿਲੀ ਵਾਰ ਰਾਤ ਨੂੰ ਪਾਕਿਸਤਾਨ ਵੱਲੋਂ ਸੀਮਾ ‘ਤੇ ਮੋਮਬੱਤੀਆਂ ਜਗਾ ਕੇ ਆਪਸੀ ਮਿੱਤਰਤਾ ਨੂੰ ਮਜ਼ਬੂਤ ਕਰਨ ਲਈ ਸੰਦੇਸ਼ ਦਿੱਤਾ ਜਾਵੇਗਾ।
ਇਸ ਮੌਕੇ ਚੜ੍ਹਦੇ ਪੰਜਾਬ ਵਿੱਚ ਅਟਾਰੀ ਦੀ ਦਾਣਾ ਮੰਡੀ ਅਤੇ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਮੁੱਖ ਗੇਟ ਦੇ ਨਜ਼ਦੀਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਇਸ ਤੋਂ ਇਲਾਵਾ ਅਜ਼ਾਦੀ ਮਿਲਣ ਮੌਕੇ 15 ਅਗਸਤ 1947 ‘ਤੇ ਅਧਾਰਤ ਨਾਟਕ ‘ਯਾਤਰਾ 1947’ ਨੂੰ ਸ਼੍ਰੋਮਣੀ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ 13 ਅਗਸਤ ਨੂੰ ਲਾਹੌਰ ਦੇ ਲਹਮਰਾ ਥੀਏਟਰ ਵਿੱਚ ਰੰਗਮੰਚ ਅਮ੍ਰਿਤਸਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ|
ਜਿੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼੍ਰੀ ਕੁਰੈਸ਼ੀ,ਸੂਚਨਾ ਪ੍ਰਸਾਰਨ ਮੰਤਰੀ ਸ਼੍ਰੀ ਸ਼ੈਰੀ ਰਹਿਮਾਨ ਅਤੇ ਲਹਿੰਦੇ ਪੰਜਾਬ ਦੇ ਮੁੱਖਮੰਤਰੀ ਜਨਾਬ ਸਹਿਬਾਜ਼ ਸ਼ਰੀਫ਼ ਸ਼ਾਮਲ ਹੋਣਗੇ ਅਤੇ ਚੜ੍ਹਦੇ ਪੰਜਾਬ ਦੇ ਉੱਘੇ ਗਾਇਕ ਸ਼੍ਰੀ ਹੰਸ ਰਾਜ ਹੰਸ ਤੇ ਹੋਰ ਕਲਾਕਾਰ ਪਾਕਿਸਤਾਨ ਵਾਲੇ ਪਾਸੇ ਪ੍ਰੋਗਰਾਮ ਪੇਸ਼ ਕਰਨਗੇ,ਜਦੋਂਕਿ ਉਧਰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼੍ਰੀ ਏ.ਆਰ.ਸ਼ਾਹੀਨ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਦਾ ਵਫ਼ਦ ਜਾਵੇਗਾ।
ਭਾਰਤ-ਪਾਕਿਸਤਾਨ ਸਬੰਧਾਂ ਬਾਰੇ 13 ਅਗਸਤ ਨੂੰ ਸ਼ਾਮੀ ਅਮ੍ਰਿਤਸਰ ਵਿਖੇ ਸੈਮੀਨਾਰ ਹੋਵੇਗਾ,ਜਿਸ ਵਿੱਚ ਪਾਕਿਸਤਾਨ ਤੋਂ ਵੀ ਇੱਕ ਵਫ਼ਦ ਸ਼ਾਮਲ ਹੋਵੇਗਾ।14 ਅਗਸਤ ਦੀ ਰਾਤ ਨੂੰ ਅਟਾਰੀ ਸਰਹੱਦ ਵਿਖੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪਾਕਿਸਤਾਨ ਤੋਂ ਕਲਾਕਾਰ ਜਨਾਬ ਆਮਰ ਅਲੀ ਅਤੇ ਜਫ਼ਰ ਅੱਲਾ ਲੋਕ ਆਉਣਗੇ ਅਤੇ ਭਾਰਤੀ ਗਾਇਕ ਸ਼੍ਰੀ ਹਰਭਜਨ ਮਾਨ,ਸ਼੍ਰੀ ਲਖਵਿੰਦਰ ਵਡਾਲੀ,ਸ਼ਾਇਦਾ ਬੇਗਮ ਅਤੇ ਬਲਰਾਜ ਨਾਲ ਗਾਇਕ ਇੱਥੇ ਆਪਣੇ ਗੀਤਾਂ ਨਾਲ ਰੰਗ ਬਿਖੇਰਨਗੇ।
ਇਸ ਮੌਕੇ ਪ੍ਰਸਿੱਧ ਪੱਤਕਾਰ ਕੁਲਦੀਪ ਨਈਅਰ,ਨਵਜੋਤ ਸਿੰਘ ਸਿਧੂ ਤੋਂ ਇਲਾਵਾ ਪਤਵੰਤੇ ਸੱਜਣ ਮੌਜੂਦ ਹੋਣਗੇ।ਇਸ ਨਾਲ ਹੀ ਜਿੱਥੇ ਅਜ਼ਾਦੀ ਦਿਵਸ ਮੌਕੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਹੋਣ ‘ਚ ਸਹਿਯੋਗ ਮਿਲੇਗਾ,ਉੱਥੇ ਹੀ ਸਰਹੱਦ ਦੋਵੇਂ ਦੇ ਪਾਸੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀਆਂ ਸਰਹੱਦਾਂ ‘ਤੇ ਭਾਰਤੀ ਅਤੇ ਪਾਕਿਸਤਾਨੀ ਕਲਾਕਾਰਾਂ ਵੱਲੋਂ ਗੀਤਾਂ ਨਾਲ ਮਹਿਕ ਬਿਖੇਰੀ ਜਾਵੇਗੀ।ਸ਼ਾਇਦ ਇਨ੍ਹਾਂ ਦੋਨਾਂ ਦੇਸ਼ਾਂ ਦੇ ਕਲਾਕਾਰਾਂ ਅਤੇ ਹਿੰਦ ਪਾਕਿ ਦੋਸਤੀ ਮੰਚ ਦੁਆਰਾ ਦੋਨਾਂ ਮੁਲਕਾਂ ਨੂੰ ਦਿੱਤੇ ਜਾਣ ਵਾਲਾ ਪਿਆਰ ਸੰਦੇਸ਼ ‘ਤੇ ਨੇਤਾ ਅਮਲ ਕਰਨ।

ਲੋਡ ਹੋ ਰਿਹਾ ਹੈ