Welcome, Guest   [ Register | Sign In | Take a tour | Adult Filter: On ]

ਪਿਉ ਮੁੱਖਮੰਤਰੀ ਤੇ ਪੁੱਤਰ ਉੱਪਮੁੱਖਮੰਤਰੀ

ਅਖਿਰ ਇਹ ਤਾਂ ਹੋਣਾ.....

ਲੋਕਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ,ਉਸੇ ਤਰ੍ਹਾਂ ਰਾਜਨੀਤਿਕਾਂ ਵੱਲੋਂ ਵੀ ਆਪਣੇ ਪੱਤੇ ਸੁੱਟ ਰਾਜਨੀਤਿਕ ਖੇਡ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਬਦਲਾਅ ਦੇ ਅਸਾਰ ਤੇਜ਼ੀ ਨਾਲ ਬਣ ਰਹੇ ਹਨ।ਪੰਜਾਬ ‘ਚ ਇਹ ਪ੍ਰਸ਼ਨ ਚਿਨ੍ਹ ਤਾਂ ਕਾਫ਼ੀ ਸਮੇਂ ਤੋਂ ਪੰਜਾਬ ਦੇ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਦਲ ‘ਤੇ ਲੱਗ ਗਿਆ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਖੂੰਜੇ ਲਗਾ ਆਪਣੇ ਪੁੱਤਰ ਨੂੰ ਮੁੱਖਮੰਤਰੀ ਦੀ ਕੁਰਸੀ ‘ਤੇ ਬਿਠਾਉਣ ਦੀਆਂ ਜੁਗਤਾਂ ‘ਚ ਲੱਗੇ ਹੋਏ ਹਨ ਪਰ ਹੁਣ ਉਨ੍ਹਾ ਸਟੇਟ ਪਾਰਟੀ ‘ਚ ਭਾਜਪਾ ਦੇ ਵਿਰੋਧ ਦੇ ਬਾਵਜੂਦ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਮੁੱਖਮੰਤਰੀ ਦਾ ਰਾਹ ਪੱਧਰਾ ਕਰਦਿਆਂ ਉਸ ਨੂੰ ਪੰਜਾਬ ਦਾ ਉੱਪਮੁੱਖਮੰਤਰੀ ਬਨਾਉਣ ਦਾ ਐਲਾਨ ਕਰ ਰਾਜਨੀਤੀ ‘ਚ ਹੋਰ ਗਰਮਾਹਟ ਲਿਆ ਦਿੱਤੀ ਹੈ।

ਸੁਪਰੀਮੋ ਸ੍ਰ.ਬਾਦਲ ਵੱਲੋਂ ਲਏ ਗਏ ਫੈਸਲੇ ਨਾਲ ਜਿੱਥੇ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸਬੰਧਾਂ ‘ਚ ਇੱਕ ਵਾਰ ਫ਼ਿਰ ਖਟਾਸ ਆਈ ਹਨ,ਉਥੇ ਹੀ ਸਾਲਾਂ ਤੋਂ ਪਾਰਟੀ ਲਈ ਆਪਣਾ ਤਨ,ਮਨ ਨਿਛਾਵਰ ਕਰ ਪੂਰ੍ਹੀ ਮਿਹਨਤ ਨਾਲ ਕੰਮ ਕਰ ਰਹੇ ਸੀਨੀਅਰ ਲੀਡਰਾਂ ਦੇ ਦਿਲ ਵੀ ਜਰੂਰ ਜਲੇ ਹੋਣਗੇ,ਭਾਵੇਂ ਉਹ ਇਸ ਨੂੰ ਇੱਕ ਵਾਰ ਫ਼ਿਰ ਕੜਵੇ ਘੁੱਟ ਵਾਂਗ ਪੀ ਬਾਦਲ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ।

ਅਖਿਰ ਇਹ ਤਾਂ ਹੁਣ ਤੈਅ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ 21 ਜਨਵਰੀ ਨੂੰ ਉੱਪਮੁੱਖਮੰਤਰੀ ਦੇ ਪਦ ਦੀ ਸੌਂਹ ਚੁੱਕ ਲੈਣਗੇ,ਜਿਸ ਦੇ ਨਾਲ ਹੀ ਇਹ ਦੇਸ਼ ‘ਚ ਇੱਕ ਮਿਸਾਲ ਹੋਵੇਗੀ ਕਿ ਜਦੋਂ ਸਰਕਾਰ ‘ਚ ਪਿਉ ਮੁੱਖਮੰਤਰੀ ਅਤੇ ਪੁੱਤਰ ਉੱਪਮੁੱਖਮੰਤਰੀ ਬਣ ਸਾਰੇ ਰਾਜ ਨੂੰ ਸੰਭਾਲਣਗੇ, ਇਹ ਚੇਤੇ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਉਕਤ ਪਦ ਤੱਕ ਲਿਆਉਣ ਲਈ ਕਈਆਂ ਦੇ ਅਰਮਾਨਾਂ ਸਮੇਤ ਇੱਕ ਮੰਤਰੀ ਦੀ ਵੀ ਬਲੀ ਦੇ ਦਿੱਤੀ,ਬੇਸ਼ਕ ਉਹ ਮੰਤਰੀਮੰਡਲ ‘ਚ ਬਾਦਲ ਪਰਿਵਾਰ ਦੇ 5 ਨਜ਼ਦੀਕੀ ਮੰਤਰੀਆਂ ਵਿੱਚੋਂ ਇੱਕ ਸਨ।

ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ‘ਚ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਮੰਨੋਜਨ ਕਾਲੀਆ ਨੂੰ ਵੀ ਡਿਪਟੀ ਸੀਐਮ ਬਣਾ ਜਾਵੇਗਾ ਤਾਂ ਜਿਸ ਨਾਲ ਪੰਜਾਬ ਦੇ ਦੋ ਡਿਪਟੀ ਸੀਐਮ ਬਣ ਜਾਣਗੇ ਪਰ ਇਹ ਤਾਂ ਸੱਚ ਹੈ ਕਿ ਫ਼ਿਰ ਵੀ ਸਾਰੀ ਕਮਾਨ ਸੁਖਬੀਰ ਦੇ ਹੱਥ ਹੋਵੇਗੀ,ਮਨੋਰੰਜਣ ਕਾਲੀਆ ਨੂੰ ਤਾਂ ਸਿਰਫ਼ ਅਹੁਦਾ ਦਿੱਤਾ ਜਾਵੇਗਾ।

ਰਾਜਨੀਤਿਕ ਮਾਹਿਰਾਂ ਵੱਲੋਂ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਪ੍ਰਮੁੱਖ ਸ੍ਰ.ਪ੍ਰਕਾਸ਼ ਸਿੰਘ ਬਾਦਲ ਦਿੱਲੀ ਸੰਸਦ ‘ਚ ਜਾਣ ‘ਤੇ ਵਿਚਾਰ ਜਰੂਰ ਕਰ ਰਹੇ ਹੋਣਗੇ,ਕਿਉਂਕਿ ਜੇਕਰ ਸ੍ਰ.ਪ੍ਰਕਾਸ਼ ਸਿੰਘ ਬਾਦਲ ਪੰਜਾਬ ‘ਚ ਲੋਕਸਭਾ ਚੋਣ ਸੀਟ ‘ਤੇ ਖੜ੍ਹੇ ਹੋ ਜਿੱਤ ਕੇ ਸੰਸਦ ‘ਚ ਜਾਂਦੇ ਹਨ ਤਾਂ ਬਾਦਲ ਰਾਸ਼ਟਰੀ ਰਾਜਨੀਤੀ ‘ਚ ਪ੍ਰਵੇਸ਼ ਕਰ ਲੈਣਗੇ ਅਤੇ ਪੰਜਾਬ ਦੀ ਕਮਾਨ ਸੁਖਬੀਰ ਦੇ ਹੱਥ ਆ ਜਾਵੇਗੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਵਿੱਖ ‘ਚ ਭਾਜਪਾ ਸੱਤਾ ‘ਚ ਆਉਂਦੀ ਹੈ ਤਾਂ ਪੰਜਾਬ ਦੇ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਉੱਪ ਪ੍ਰਧਾਨਮੰਤਰੀ ਬਨਣ ਦੀਆਂ ਸੰਭਾਵਨਾ ਵੱਧ ਸਕਦੀਆਂ ਹਨ।

ਇੱਥੇ ਇਹ ਵੀ ਚੇਤੇ ਰੱਖਣਯੋਗ ਹੈ ਕਿ ਪੰਜਾਬ ਨਾਲ ਲੱਗਦੇ ਕਈ ਰਾਜਾਂ ਵਿੱਚ ਚੌਥੀ ਵਾਰ ਬਣੇ ਪਜਾਬ ਦੇ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਕਾਫ਼ੀ ਚੰਗਾ ਰੁੱਤਬਾ ਦਿੱਤਾ ਜਾਂਦਾ ਹੈ ਅਤੇ ਲੋਕ ਉਨ੍ਹਾ ਦਾ ਆਦਰ ਵੀ ਕਰਦੇ ਹਨ ਪਰ ਇਹ ਕਹਿਣਾ ਵੀ ਗੱਲਤ ਨਹੀਂ ਹੋਵੇਗਾ ਕਿ ਸ੍ਰ.ਸੁਖਬੀਰ ਸਿੰਘ ਬਾਦਲ ਦੇ ਰਾਜਨੀਤੀ ‘ਚ ਆਉਣ ਬਾਅਦ ਉਨ੍ਹਾ ਦਾ ਕੱਦ ਛੋਟਾ ਹੀ ਹੋਇਆ ਹੈ,ਕੋਈ ਵੱਡਾ ਨਹੀ।

ਦੇਸ਼ ਦੀ ਰਾਜਨੀਤੀ ‘ਚ ਪਰਿਵਾਰਵਾਦ ਦਾ ਹੋ ਰਿਹਾ ਵਾਧਾ ਕਾਫ਼ੀ ਘਿਨਾਉਣਾ ਹੈ,ਉੱਥੇ ਹੀ ਪੰਜਾਬ ‘ਚ ਅਮਰਵੇਲ ਦੀ ਤਰ੍ਹਾਂ ਤੇਜ਼ੀ ਨਾਲ ਹੋ ਰਿਹਾ ਵਾਧਾ ਹੋਰ ਵੀ ਘਿਨਾਉਣਾ ਰੂਪ ਅਖਤਿਆਰ ਕਰ ਰਿਹਾ ਹੈ,ਜਿਸ ਨਾਲ ਆਉਣ ਵਾਲੇ ਸਮੇਂ ‘ਚ ਕਾਫ਼ੀ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।ਜੇਕਰ ਦੇਖਿਆ ਜਾਵੇ ਤਾਂ ਪਿੱਛਲੀਆਂ ਵਿਧਾਨਸਭਾ ਚੋਣਾਂ ਵਿੱਚ ਜੋ ਕਾਂਗਰਸ ਦੀ ਹਾਰ ਹੋਈ ਹੈ,ਉਸ ਲਈ ਵੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਮੋਹ ਕਿੱਤੇ ਨਾ ਕਿਤੇ ਜਰੂਰ ਜ਼ਿੰਮੇਵਾਰ ਸੀ।

ਖੈਰ,ਕੁੱਝ ਵੀ ਹੋਵੇ ਪੰਜਾਬ ਦੇ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫ਼ਿਰ ਪਾਰਟੀ ਧੋਂਸ ਜਮ੍ਹਾਉਂਦੇ ਹੋਏ ਸੁਖਬੀਰ ਨੂੰ ਉੱਪਮੁੱਖਮੰਤਰੀ ਦੇ ਅਹੁਦੇ ‘ਤੇ ਬਿਠਾਉਣ ਦਾ ਫੈਸਲਾ ਤਾਂ ਕਰ ਹੀ ਲਿਆ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਪਰੀਮੋ ਬਾਦਲ ਵੱਲੋਂ ਲਿਆ ਗਿਆ ਇਹ ਫੈਸਲਾ ਕਿੰਨ੍ਹਾ ਕੁ ਸਹੀ ਸਾਬਤ ਹੁੰਦਾ ਹੈ?


Harkrishan sharma
098939-33321
Indore (MP)
ਅਸਵੀਕਰਨ